INDIA

ਅਖਿਲੇਸ਼ ਤੋਂ ਨਾਰਾਜ਼ ਮੁਲਾਇਮ ਸਿੰਘ ਜਲਦ ਬਣਾਉਣਗੇ ਨਵੀਂ ਪਾਰਟੀ

ਲਖਨਊ— ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਆਪਣੀ ਜਗ ਜਾਹਿਰ ਨਾਰਾਜ਼ਗੀ ਕਾਰਨ ਜਲਦੀ ਹੀ ਨਵੀਂ ਪਾਰਟੀ ਦਾ ਗਠਨ ਕਰਨਗੇ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਨਵੀਂ ਪਾਰਟੀ ਸ਼ਿਵਪਾਲ ਸਿੰਘ ਯਾਦਵ ਬਣਾਉਣਗੇ ਪਰ ਸੂਤਰਾਂ ਤੋਂ ਮਿਲੇ ਨਵੇਂ ਸੰਕੇਤਾਂ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਮੁਲਾਇਮ ਸਿੰਘ ਹੀ ਕਰਨਗੇ। ਮੌਜੂਦਾ ਸਮਾਜਵਾਦੀ ਪਾਰਟੀ ਦਾ ਹੁਣ ਦੋਫਾੜ ਹੋਣਾ ਯਕੀਨੀ ਮੰਨਿਆ ਜਾ ਰਿਹਾ ਹੈ।
ਅਖਿਲੇਸ਼ ਯਾਦਵ ਲਈ ਇਹ ਕਦਮ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਸ਼ਿਵਪਾਲ ਯਾਦਵ ਕੋਲੋਂ ਜਦੋਂ ਇਸ ਸੰਬੰਧੀ ਪੁੱਛਿਆ ਗਿਆ ਕਿ ਨਵੀਂ ਪਾਰਟੀ ਦਾ ਗਠਨ ਕਦੋਂ ਤੱਕ ਹੋਵੇਗਾ ਤਾਂ ਉਨ੍ਹਾਂ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Most Popular

To Top