News

ਅਮਰੀਕਾ ‘ਚ ਨਫ਼ਰਤ ਅਪਰਾਧਾਂ ਦੇ ਮੁੱਖ ਨਿਸ਼ਾਨੇ ‘ਤੇ ਸਿੱਖ ਭਾਈਚਾਰਾ

ਵਾਸ਼ਿੰਗਟਨ— ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਦੇਸ਼ ‘ਚ ਹੋਣ ਵਾਲੇ ਨਫਰਤ ਅਪਰਾਧਾਂ ਦਾ ਸਭ ਤੋਂ ਵਧ ਨਿਸ਼ਾਨਾ ਬਣਨ ਵਾਲੇ ਭਾਈਚਾਰਿਆਂ ‘ਚੋਂ ਇਕ ਹਨ ਸਿੱਖ। ਵਿਸਕਾਨਸਿਨ ਸ਼ਹਿਰ ‘ਚ ਸਥਿਤ ਗੁਰਦੁਆਰਾ ਸਾਹਿਬ ਵਿਚ 5 ਸਾਲ ਪਹਿਲਾਂ ਗੋਰਿਆਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਮਾਰੇ ਗਏ 6 ਸਿੱਖਾਂ ਨੂੰ ਯਾਦ ਕਰਦੇ ਹੋਏ ਭਾਈਚਾਰੇ ਨੇ ਉਕਤ ਗੱਲ ਆਖੀ ਹੈ।
ਦੇਸ਼ ਭਰ ‘ਚ ਸਿੱਖ-ਅਮਰੀਕੀ ਨਾਗਰਿਕਾਂ, ਸੰਸਦ ਮੈਂਬਰਾਂ, ਸਰਕਾਰੀ ਅਧਿਕਾਰੀਆਂ ਅਤੇ ਸਥਾਨਕ ਨੇਤਾਵਾਂ ਨੇ ਇਸ ਬੇਰਹਿਮ ਹੱਤਿਆਕਾਂਡ ਦੀ 5ਵੀਂ ਬਰਸੀ ‘ਤੇ ਆਯੋਜਿਤ ਪ੍ਰਾਰਥਨਾ ਸਭਾ ਵਿਚ ਹਿੱਸਾ ਲਿਆ। ਸਿੱਖ ਪੌਲੀਟਿਕਲ ਐਕਸ਼ਨ ਕਮੇਟੀ ਦੇ ਮੁਖੀ ਗੁਰਿੰਦਰ ਖਾਲਸਾ ਦਾ ਕਹਿਣਾ ਹੈ, ”ਅਸੀਂ ਦੇਸ਼ ਭਰ ਵਿਚ ਗੁਰਦੁਆਰਾ ਸਾਹਿਬ ਨੂੰ ਸੁਰੱਖਿਅਤ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਹਰ ਤਰ੍ਹਾਂ ਦੇ ਸਾਵਧਾਨੀ ਵਾਲੇ ਕਦਮ ਚੁੱਕੇ ਹਨ। ਪਰ ਅਮਰੀਕੀ ਸਕੂਲਾਂ ਵਿਚ ਨਸਲੀ ਹਮਲੇ ਅਤੇ ਨਸਲੀ ਭੇਦਭਾਵ ਦੇ ਸ਼ਿਕਾਰ ਲੋਕਾਂ ‘ਚ ਸਿੱਖ ਬਹੁਤ ਜ਼ਿਆਦਾ ਹੈ। ਹਾਲ ਹੀ ਦੇ ਸਾਲਾਂ ਵਿਚ ਹਮਲੇ ਕਈ ਗੁਣਾ ਵਧ ਗਏ ਹਨ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਸਕਾਨਸਿਨ ਗੁਰਦੁਆਰੇ ਦੇ ਗ੍ਰੰਥੀ ਨੇ ਕਿਹਾ, ”ਨਫਰਤ ਦਾ ਕੋਈ ਰੰਗ ਨਹੀਂ ਹੁੰਦਾ ਅਤੇ ਨਾ ਹੀ ਕੋਈ ਚਿਹਰਾ ਹੁੰਦਾ ਹੈ। ਫਿਰ ਵੀ ਅਸੀਂ 5 ਸਾਲ ਪਹਿਲਾਂ ਨਫਰਤ ਦੇਖੀ।” ਇੱਥੇ ਦੱਸ ਦੇਈਏ ਕਿ ਕੱਲ ਭਾਵ ਐਤਵਾਰ ਨੂੰ ਇਸ ਪ੍ਰਾਰਥਨਾ ਸਭਾ ‘ਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ।

Click to comment

Leave a Reply

Your email address will not be published. Required fields are marked *

Most Popular

To Top