News

ਅਰਬਾਂ ਦਾ ਬੇਸ਼ਕੀਮਤੀ ਪੱਥਰ ਲੱਭਣ ਵਾਲੇ ਮਜ਼ਦੂਰ ਨੇ ਬਿਆਨ ਕੀਤਾ ਖੌਫਨਾਕ ਸੱਚ

ਰੀਓ ਡੀ ਜਨੇਰੀਓ— ਇਨਸਾਨ ਦੀ ਕਿਸਮਤ ਕਦੋਂ ਬਦਲ ਜਾਵੇ, ਇਹ ਕੋਈ ਨਹੀਂ ਕਹਿ ਸਕਦਾ। 50 ਸਾਲ ਦੇ ਇਕ ਵਿਅਕਤੀ ਨੇ ਕਿਹਾ ਕਿ ਉਹ ਨਹੀਂ ਜਾਣਦਾ ਸੀ ਕਿ ਇਕ ਦਿਨ ‘ਚ ਉਸ ਦੀ ਜ਼ਿੰਦਗੀ ਇੰਨੀ ਬਦਲ ਜਾਵੇਗੀ। ਉੁਸ ਨੇ ਦੱਸਿਆ ਕਿ ਉਹ ਇਕ ਖਾਨ ‘ਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਇਕ ਵੱਡਾ ਪੱਥਰ ਲੱਭਾ ਜੋ ਹੀਰਿਆਂ ਵਾਂਗ ਕੀਮਤੀ ਹੈ। ਬ੍ਰਾਜ਼ੀਲ ‘ਚ ਰਹਿਣ ਵਾਲੇ ਇਸ ਵਿਅਕਤੀ ਨੇ ਦੱਸਿਆ ਕਿ ਇਸ ਦੀ ਕੀਮਤ ਲਗਭਗ 19 ਅਰਬ 35 ਕਰੋੜ ਰੁਪਏ ਹੈ। ਇਸ ਪੱਥਰ ਕਾਰਨ ਉਸ ਦੀ ਜਾਨ ਦੇ ਪਿੱਛੇ ਕਈ ਬਦਮਾਸ਼ ਲੱਗ ਗਏ ਹਨ। ਇਸੇ ਕਾਰਨ ਉਸ ਨੂੰ ਇਕ ਨਵੀਂ ਥਾਂ ‘ਤੇ ਰਹਿਣਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਜੂਨ ਮਹੀਨੇ ਉਸ ਨੂੰ ਇਹ ਪੱਥਰ ਮਿਲਿਆ ਸੀ। ਉੱਤਰੀ-ਪੂਰਬੀ ਬ੍ਰਾਜ਼ੀਲ ਬਹਿਆ ਦੇ ਕਰਨੇਬਾ ਖਾਨ ‘ਚੋਂ ਇਹ ਪੱਥਰ ਨਿਕਲਿਆ। ਅਸਲ ‘ਚ ਇਹ ਖੇਤਰ ਅਜਿਹੇ ਅਨਮੋਲ ਪੱਥਰਾਂ ਲਈ ਪ੍ਰਸਿੱਧ ਹੈ। ਹੁਣ ਤਕ ਜਿੰਨੇ ਵੀ ਪੰਨੇ ਇੱਥੋਂ ਮਿਲੇ ਹਨ, ਉਨ੍ਹਾਂ ‘ਚੋਂ ਇਹ ਸਭ ਤੋਂ ਵੱਡਾ ਹੈ। ਇਸ ਦਾ ਭਾਰ 360 ਕਿਲੋ ਹੈ। ਬ੍ਰਾਜ਼ੀਲ ‘ਚ ਡਰਗਜ਼ ਮਾਫੀਆ ਅਤੇ ਅਪਰਾਧਾਂ ਦਾ ਬੋਲਬਾਲਾ ਹੈ। ਅਜਿਹੇ ‘ਚ ਇਸ ਵਿਅਕਤੀ ਨੂੰ ਡਰ ਹੈ ਕਿ ਉਸ ਨੂੰ ਕੋਈ ਮਾਰ ਦੇਵੇਗਾ।

Click to comment

Leave a Reply

Your email address will not be published. Required fields are marked *

Most Popular

To Top