INDIA

ਅੰਨਾ ਹਜ਼ਾਰੇ ਦਿੱਲੀ ‘ਚ ਫਿਰ ਤੋਂ ਕਰਨਗੇ ਅੰਦੋਲਨ

ਪੁਣੇ— ਉੱਘੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਅਗਲੇ ਸਾਲ 23 ਮਾਰਚ ਤੋਂ ਨਵੀਂ ਦਿੱਲੀ ‘ਚ ਜਨ ਲੋਕਪਾਲ ਅਤੇ ਹੋਰ ਮੁੱਦਿਆਂ ਲਈ ਫਿਰ ਤੋਂ ਅੰਦੋਲਨ ਕਰਨਗੇ। ਹਜ਼ਾਰੇ ਨੇ ਅਹਿਮਨਗਰ ਜ਼ਿਲੇ ਦੇ ਰਾਲੇਗਾਂਵ ਸਿੱਧੀ ‘ਚ ਕੱਲ ਸ਼ਾਮ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਵਾਰ ਉਹ 23 ਮਾਰਚ ਸ਼ਹੀਦੀ ਦਿਵਸ ਨੂੰ ਸੱਤਿਆਗ੍ਰਹਿ ਕਰਨਗੇ, ਜਿਸ ‘ਚ ਜਨ ਲੋਕਪਾਲ, ਕਿਸਾਨਾਂ ਨਾਲ ਜੁੜੇ ਮੁੱਦੇ ਅਤੇ ਚੋਣ ਸੁਧਾਰਾਂ ਦੀਆਂ ਗੱਲਾਂ ਚੁੱਕੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਭਰਿਆ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੇਰੇ ਕਿਸੇ ਵੀ ਪੱਤਰ ਦਾ ਜਵਾਬ ਨਹੀਂ ਦਿੱਤਾ ਜੋ ਮੈਂ ਉਨ੍ਹਾਂ ਨੂੰ ਕਿਸਾਨਾਂ ਅਤੇ ਜਨ ਲੋਕਪਾਲ ਦੇ ਸੰਬੰਧ ‘ਚ ਲਿਖੇ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 22 ਸਾਲਾਂ ‘ਚ ਲੱਖਾਂ ਕਿਸਾਨਾਂ ਨੇ ਆਤਮ-ਹੱਤਿਆ ਕੀਤੀ ਹੈ ਅਤੇ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਇਸ ਮਿਆਦ ‘ਚ ਕਿੰਨੇ ਕਾਰੋਬਾਰੀਆਂ ਨੇ ਆਪਣੀ ਜਾਨ ਦਿੱਤੀ ਹੈ। ਹਜ਼ਾਰੇ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਲਈ ਜਨ ਲੋਕਪਾਲ ਬਿੱਲ ਨੂੰ ਲਿਆਏ ਜਾਣ ਦੀ ਮੰਗ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top