INDIA

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ ਮੋਦੀ ਤੇ ਯੋਗੀ, ਲੰਡਨ ‘ਚ ਘੜੀ ਸਾਜ਼ਿਸ਼

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਅੱਤਵਾਦੀ ਹਮਲੇ ਦੇ ਇਨਪੁਟ ਤੋਂ ਯੂ. ਪੀ. ਪੁਲਸ ਦੇ ਹੱਥ ਪੈਰ ਫੁੱਲ ਗਏ ਹਨ। ਖੁਫੀਆ ਰਿਪੋਰਟ ਮੁਤਾਬਕ ਲੰਡਨ ‘ਚ ਬੈਠੇ ਕੁਝ ਕਸ਼ਮੀਰੀ ਅੱਤਵਾਦੀਆਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਹੈ।
ਅੱਤਵਾਦੀ ਸਾਜ਼ਿਸ਼ ਤਹਿਤ ਤਕਰੀਬਨ ਇਕ ਦਰਜਨ ਆਤਮਘਾਤੀ ਲੜਾਕੇ ਯੂ. ਪੀ. ‘ਚ ਦਾਖਲ ਹੋ ਚੁੱਕੇ ਹਨ ਅਤੇ ਸਲੀਪਰ ਸੈੱਲ ਦੀ ਮਦਦ ਨਾਲ ਫਿਲਹਾਲ ਅੰਡਰਗ੍ਰਾਊਂਡ ਹਨ। ਸੈਂਟਰਲ ਇੰਟੈਲੀਜੈਂਸ ਅਤੇ ਖੁਫੀਆ ਵਿਭਾਗ ਨੂੰ ਮਿਲੀ ਪੁਖਤਾ ਜਾਣਕਾਰੀ ਤੋਂ ਬਾਅਦ ਲਖਨਊ ਪੁਲਸ ਥਾਣਿਆਂ ‘ਚ ਅਫਰਾ-ਤਫਰੀ ਮਚੀ ਹੋਈ ਹੈ। ਕਾਹਲੀ-ਕਾਹਲੀ ‘ਚ ਸਾਰੇ ਜਿਲਿਆਂ ਦੇ ਜ਼ਿਲਾਅਧਿਕਾਰੀ ਅਤੇ ਐਸ. ਐਸ. ਪੀ. ਨੂੰ ਹੁਕਮ ਜਾਰੀ ਕਰਦੇ ਹੋਏ ਪੂਰੀ ਸਾਵਧਾਨੀ ਵਰਤਣ ਦਾ ਨਿਰਦੇਸ਼ ਦਿੱਤਾ ਗਿਆ ਹੈ।

Most Popular

To Top