News

ਅੱਤਵਾਦੀ ਹਾਫਿਜ਼ ਸਈਦ ਨੇ ਪਾਕਿ ਵਿਦੇਸ਼ ਮੰਤਰੀ ‘ਤੇ ਕੀਤਾ 10 ਕਰੋੜ ਦੀ ਮਾਣਹਾਨੀ ਦਾ ਦਾਅਵਾ

ਲਾਹੌਰ,(ਏਜੰਸੀ)— ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ‘ਤੇ ਉਸ ਨੂੰ ‘ਅਮਰੀਕਾ ਦਾ ਡਾਰਲਿੰਗ’ ਦੱਸਣ ‘ਤੇ 10 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਠੋਕਿਆ ਹੈ। ਸਈਦ ਦੇ ਵਕੀਲ ਏ. ਕੇ. ਡੋਗਰ ਨੇ ਵਿਦੇਸ਼ ਮੰਤਰੀ ਨੂੰ ਨੋਟਿਸ ਭੇਜਿਆ।
ਨਿਊਯਾਰਕ ਵਿਚ ‘ਏਸ਼ੀਆ ਸੁਸਾਇਟੀ’ ਦੇ ਪ੍ਰੋਗਰਾਮ ਵਿਚ ਆਸਿਫ ਨੇ ਬੀਤੇ ਮੰਗਲਵਾਰ ਨੂੰ ਹੱਕਾਨੀ ਨੈੱਟਵਰਕ ਅਤੇ ਲਸ਼ਕਰ-ਏ-ਤੋਇਬਾ ਨੂੰ ਆਪਣੇ ਦੇਸ਼ ਲਈ ਬੋਝ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਅੱਜ ਜਿਨ੍ਹਾਂ ਅੱਤਵਾਦੀ ਸੰਗਠਨਾਂ ‘ਤੇ ਕਾਰਵਾਈ ਲਈ ਦਬਾਅ ਬਣਾ ਰਿਹਾ ਹੈ, ਉਹ ਅੱਜ ਤੋਂ 20-30 ਸਾਲ ਪਹਿਲਾਂ ਤੱਕ ਇਨ੍ਹਾਂ ਸੰਗਠਨਾਂ ਨਾਲ ‘ਡਾਰਲਿੰਗ’ ਵਰਗਾ ਵਿਵਹਾਰ ਕਰਦਾ ਸੀ।

Most Popular

To Top