News

ਅੱਯਾਸ਼ੀ ਲਈ ਮਸ਼ਹੂਰ ਸੀ ਇਹ ਤਾਨਾਸ਼ਾਹ, ਗੁਪਤ ਗੁਫਾਵਾਂ ‘ਚੋਂ ਮਿਲੀਆਂ ਸਨ ਵਿਦਿਆਰਥਣਾਂ

ਤ੍ਰਿਪੋਲੀ— ਲੀਬੀਆ ‘ਚ 42 ਸਾਲ ਤੋਂ ਜ਼ਿਆਦਾ ਸਮੇਂ ਤੱਕ ਰਾਜ ਕਰਨ ਵਾਲੇ ਤਾਨਾਸ਼ਾਹ ਮੁਅੰਮਰ ਗੱਦਾਫੀ ਨੇ 1 ਸਤੰਬਰ 1969 ਨੂੰ ਦੇਸ਼ ਦੀ ਵਾਗਡੋਰ ਆਪਣੇ ਹੱਥ ਲੈ ਲਈ ਸੀ। ਤਕਰੀਬਨ 42 ਸਾਲ ਬਾਅਦ ਯਾਨੀ ਕਿ 2011 ‘ਚ ਇਕ ਤੋਂ ਬਾਅਦ ਅਰਬ ਦੇਸ਼ਾਂ ‘ਚ ਰਾਜਨੀਤਕ ਕ੍ਰਾਂਤੀਆਂ ਹੋਈਆਂ, ਜਿਸ ‘ਚ ਗੱਦਾਫੀ ਰਾਜ ਦੀਆਂ ਵੀ ਜੜਾਂ ਹਿੱਲ ਗਈਆਂ। ਇਸੇ ਕ੍ਰਾਂਤੀ ਦੌਰਾਨ ਅਕਤੂਬਰ ‘ਚ ਇਕ ਫੌਜੀ ਹਮਲੇ ‘ਚ ਗੱਦਾਫੀ ਮਾਰਿਆ ਗਿਆ ਅਤੇ ਲੀਬੀਆ ‘ਚ ਤਾਨਾਸ਼ਾਹੀ ਸ਼ਾਸਨ ਦਾ ਅੰਤ ਹੋ ਗਿਆ।
ਇਸ ਦੌਰਾਨ ਇਕ ਚੈਨਲ ਵਲੋਂ ਇਕ ਡਾਕਿਊਮੈਂਟਰੀ ਬਣਾਈ ਗਈ, ਇਸ ਦੌਰਾਨ ਜੋ ਤਸਵੀਰਾਂ ਜਗ ਜਾਹਰ ਹੋਈਆਂ। ਉਸ ਨੇ ਗੱਦਾਫੀ ਦੀ ਐਸ਼-ਪ੍ਰਸਤੀ ਬਾਰੇ ਪਤਾ ਲੱਗਾ। ਤ੍ਰਿਪੋਲੀ ਯੂਨੀਵਰਸਿਟੀ ਅਤੇ ਕਈ ਹੋਰ ਥਾਵਾਂ ‘ਤੇ ਬਣਾਈਆਂ ਗਈਆਂ ਗੁਪਤ ਗੁਫਾਵਾਂ ‘ਚ ਸਕੂਲ ਅਤੇ ਕਾਲਜਾਂ ਤੋਂ ਅਗਵਾ ਕੀਤੀਆਂ ਗਈਆਂ ਕੁੜੀਆਂ ਨੂੰ ਰੱਖਿਆ ਜਾਂਦਾ ਸੀ। ਗੱਦਾਫੀ ਦੀ ਮੌਤ ਤੋਂ ਬਾਅਦ ਅਮਰੀਕੀ ਫੌਜ ਨੇ ਉਸ ਦੀਆਂ ਕਈ ਗੁਪਤ ਗੁਫਾਵਾਂ ਦੀ ਭਾਲ ਕੀਤੀ ਅਤੇ ਇਥੋਂ ਕਈ ਕੁੜੀਆਂ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ‘ਚੋਂ ਜ਼ਿਆਦਾਤਰ ਵਿਦਿਆਰਥਣਾਂ ਸਨ, ਜਿਨ੍ਹਾਂ ਨੂੰ ਸਕੂਲਾਂ ਅਤੇ ਕਾਲਜਾਂ ਤੋਂ ਅਗਵਾ ਕੀਤਾ ਗਿਆ ਸੀ। ਜਦੋਂ ਕੁੜੀਆਂ ਨੇ ਮੀਡੀਆ ਸਾਹਮਣੇ ਆਪਣੀ ਆਪ-ਬੀਤੀ ਦੱਸੀ ਤਾਂ ਸਭ ਹੈਰਾਨ ਰਹਿ ਗਏ। ਉਨ੍ਹਾਂ ‘ਚੋਂ ਕੁਝ ਨੇ ਦੱਸਿਆ ਕਿ ਗੱਦਾਫੀ ਜਦੋਂ ਸਕੂਲਾਂ ‘ਚ ਆ ਕੇ ਕਿਸੇ ਕੁੜੀ ਦੇ ਸਿਰ ‘ਤੇ ਹੱਥ ਰੱਖਦਾ ਤਾਂ ਇਸ ਦਾ ਮਤਲਬ ਉਸ ਨੂੰ ਉਹ ਕੁੜੀ ਸੋਹਣੀ ਲੱਗਦੀ ਅਤੇ ਉਸ ਕੁੜੀ ਨੂੰ ਗੱਦਾਫੀ ਦੇ ਗਾਰਡ ਅਗਵਾ ਕਰ ਲੈਂਦੇ। ਉਸ ਤੋਂ ਬਾਅਦ ਉਸ ਕੁੜੀ ਨੂੰ ਸ਼ਿੰਗਾਰ ਕੇ ਗੱਦਾਫੀ ਸਾਹਮਣੇ ਪੇਸ਼ ਕੀਤਾ ਜਾਂਦਾ ਸੀ। ਗੱਦਾਫੀ ਕਈ ਵਾਰ ਸਕੂਲਾਂ, ਕਾਲਜਾਂ ‘ਚ ਜਾਂਦਾ ਰਹਿੰਦਾ ਸੀ। ਗੱਦਾਫੀ ਨੂੰ ਜੇ ਕੁੜੀ ਪਸੰਦ ਆਉਂਦੀ ਤਾਂ ਉਹ ਉਸ ਨੂੰ ਲਿਆਉਣ ਵਾਲੇ ਗਾਰਡਾਂ ਨੂੰ ਵੀ ਇਨਾਮ ਦਿੰਦਾ ਸੀ। ਕੋਜੀਆਨ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਗੱਦਾਫੀ ਦੇ ਹਰਮ ‘ਚ ਨਵੀਂ ਕੁੜੀਆਂ ਨੂੰ ਉਸ ਦੀ ਦਾਸ ਬਣਾਉਣ ਦਾ ਕੰਮ ਇਕ ਮਹਿਲਾ ਗਾਰਡ ਮੁਬਾਰਕਾ ਦੀ ਇਕ ਔਰਤ ਨੂੰ ਸੌਂਪਿਆ ਗਿਆ ਸੀ। ਮੁਬਾਰਕਾ ਇਨ੍ਹਾਂ ਮਾਸੂਮ ਬੱਚੀਆਂ ਨੂੰ ਸ਼ਿੰਗਾਰਣ ਤੋਂ ਇਲਾਵਾ ਉਨ੍ਹਾਂ ਨੂੰ ਅਸ਼ਲੀਲ ਫਿਲਮਾਂ ਵੀ ਦਿਖਾਉਂਦੀ ਸੀ।

Most Popular

To Top