News

ਇਕ ਅਜਿਹਾ ਦੇਸ਼, ਜਿੱਥੇ ਵਿਆਹ ਮਗਰੋਂ 3 ਦਿਨ ਤੱਕ ਟਾਇਲਟ ਨਹੀਂ ਜਾਂਦੇ ਲਾੜਾ-ਲਾੜੀ

ਇੰਡੋਨੇਸ਼ੀਆ— ਇਸ ਦੇਸ਼ ਵਿਚ ਵਿਆਹ ਮਗਰੋਂ 3 ਦਿਨ ਤਕ ਲਾੜਾ-ਲਾੜੀ ਟਾਇਲਟ ਨਹੀਂ ਜਾਂਦੇ ਹਨ। ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਤੁਹਾਨੂੰ ਇਹ ਅਜੀਬ ਲੱਗੇ ਪਰ ਉਨ੍ਹਾਂ ਲਈ ਇਹ ਆਮ ਰਿਵਾਜ ਹੈ। ਇਹ ਇਕ ਅਜਿਹਾ ਭਾਈਚਾਰਾ ਹੈ ਜੋ ਇੰਡੋਨੇਸ਼ੀਆ ਵਿਚ ਰਹਿੰਦਾ ਹੈ ਜਿਸਦਾ ਨਾਂ ਹੈ ਟੀਡਾਂਗ। ਇਨ੍ਹਾਂ ਦੇ ਵਿਆਹ ਸੰਬੰਧੀ ਰੀਤੀ-ਰਿਵਾਜ ਬੇਹੱਦ ਅਜੀਬੋ-ਗਰੀਬ ਹਨ।
ਅਜਿਹਾ ਕਰਨ ਪਿੱਛੇ ਇਕ ਖਾਸ ਕਾਰਨ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਆਹ ਦੇ ਤਿੰਨ ਦਿਨਾਂ ਤਕ ਜੇਕਰ ਲਾੜਾ ਤੇ ਲਾੜੀ ਘਰ ਦੇ ਟਾਇਲਟ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਦੀ ਕਿਸਮਤ ਨੂੰ ਬੁਰੀ ਨਜ਼ਰ ਲੱਗੇਗੀ। ਹੋ ਸਕਦਾ ਹੈ ਕਿ ਉਨ੍ਹਾਂ ਦਾ ਵਿਆਹ ਜ਼ਿਆਦਾ ਦਿਨ ਨਾ ਟਿਕੇ ਅਤੇ ਕੋਈ ਨਾ ਕੋਈ ਅਨਹੋਣੀ ਜਾਂ ਕਿਸੇ ਦੀ ਮੌਤ ਹੋ ਜਾਵੇ। ਇਸੇ ਕਾਰਨ ਦੋਹਾਂ ਨੂੰ ਤਿੰਨ ਤਕ ਘੱਟ ਤੋਂ ਘੱਟ ਖਾਣਾ ਦਿੱਤਾ ਜਾਂਦਾ ਹੈ। ਤਿੰਨ ਦਿਨ ਬਾਅਦ ਦੋਵੇਂ ਟਾਇਲਟ ਜਾਂਦੇ ਹਨ ਅਤੇ ਇਸ਼ਨਾਨ ਕਰ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ।

Most Popular

To Top