INDIA

‘ਇਕ ਝੂਠ ਲੁਕਾਉਣ ਲਈ 100 ਝੂਠ ਬੋਲ ਰਹੀ ਹੈ ਮੋਦੀ ਸਰਕਾਰ’

ਨਵੀਂ ਦਿੱਲੀ— ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਮੋਦੀ ਸਰਕਾਰ ਇਕ ਝੂਠ ਲੁਕਾਉਣ ਲਈ 100 ਝੂਠ ਬੋਲ ਰਹੀ ਹੈ ਅਤੇ ਇਸ ਤੋਂ ਬਚਣ ਦੀ ਉਹ ਜਿੰਨੀ ਕੋਸ਼ਿਸ਼ ਕਰ ਰਹੀ ਹੈ, ਉਸ ‘ਚ ਓਨੀ ਹੀ ਜ਼ਿਆਦਾ ਉਲਝ ਰਹੀ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ, ਪਾਰਟੀ ਦੇ ਸੀਨੀਅਰ ਨੇਤਾ ਰਾਜੀਵ ਗੌੜਾ ਅਤੇ ਪ੍ਰਮੋਦ ਤਿਵਾੜੀ ਨੇ ਸੰਸਦ ਭਵਨ ਕੈਂਪਸ ‘ਚ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਇਸ ਮਾਮਲੇ ‘ਚ ਜਿੰਨਾ ਝੂਠ ਬੋਲ ਕੇ ਬਚਣ ਦੀ ਕੋਸ਼ਿਸ਼ ਕਰ ਰਹੀ ਹੈ, ਉਸੇ ਗਤੀ ਨਾਲ ਹੋਰ ਵਧ ਇਸ ‘ਚ ਫਸ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰੀ ਸੀਤਾਰਮਣ ਨੇ ਪਿਛਲੇ ਸਾਲ ਨਵੰਬਰ ‘ਚ ਕਿਹਾ ਸੀ ਕਿ ਸਰਕਾਰ ਨੂੰ ਰਾਫੇਲ ਲੜਾਕੂ ਜਹਾਜ਼ਾਂ ਦੀ ਕੀਮਤ ਦੱਸਣ ‘ਚ ਕੋਈ ਪਰੇਸ਼ਾਨੀ ਨਹੀਂ ਹੈ ਪਰ ਹੁਣ ਉਹ ਆਪਣੇ ਇਸ ਬਿਆਨ ਤੋਂ ਪਲਟ ਗਈ ਹੈ ਅਤੇ ਕਹਿ ਰਹੀ ਹੈ ਕਿ ਸਮਝੌਤੇ ‘ਚ ਗੁਪਤਤਾ ਦੀ ਸ਼ਰਤ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਲੋਕ ਸਭਾ ‘ਚ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ, ਇਸ ਲਈ ਕੀਮਤ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਜਹਾਜ਼ਾਂ ‘ਚ ਲੱਗੇ ਲੜਾਕੂ ਯੰਤਰਾਂ ਦੀ ਜਾਣਕਾਰੀ ਨਹੀਂ ਮੰਗ ਰਹੀ ਹੈ, ਕਿਉਂਕਿ ਇਹ ਸੁਰੱਖਿਆ ਦਾ ਮਾਮਲਾ ਹੋ ਸਕਦਾ ਹੈ ਪਰ ਜਹਾਜ਼ਾਂ ਦੀ ਕੀਮਤ ‘ਚ ਸੁਰੱਖਿਆ ਦਾ ਮਾਮਲਾ ਕਿੱਥੋਂ ਆਉਂਦਾ ਹੈ।
ਕਾਂਗਰਸ ਨੇਤਾਵਾਂ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਦੀ ਖਰੀਦ ‘ਚ ਦੇਸ਼ ਨੂੰ ਮਾਲੀਆ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਇਸ ਨੂੰ ਲੁਕਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਨੂੰ ਕਤਰ ਨੇ ਜਿਸ ਕੀਮਤ ‘ਤੇ ਖਰੀਦਿਆ ਹੈ ਭਾਰਤ ਸਰਕਾਰ ਨੇ ਉਸ ਤੋਂ ਤਿੰਨ ਗੁਣਾ ਵਧ ਕੀਮਤ ‘ਤੇ ਇਨ੍ਹਾਂ ਜਹਾਜ਼ਾਂ ਨੂੰ ਖਰੀਦ ਕੇ ਮਾਲੀਆ ਦਾ ਨੁਕਸਾਨ ਕਿਉਂ ਪਹੁੰਚਾਇਆ, ਇਸ ਦਾ ਜਵਾਬ ਦੇਸ਼ ਨੂੰ ਦਿੱਤਾ ਜਾਣਾ ਚਾਹੀਦਾ।

Click to comment

Leave a Reply

Your email address will not be published. Required fields are marked *

Most Popular

To Top