News

ਇਸ ਦੇਸ਼ ‘ਚ ਨਹੀਂ ਬਚੇ ਜਵਾਨ ਮੁੰਡੇ, ਵਿਆਹ ਕਰਵਾਉਣ ਲਈ ਤਰਸ ਰਹੀਆਂ ਨੇ ਕੁੜੀਆਂ

ਅਲੈਪੋ— ਸੀਰੀਆ ‘ਚ ਚੱਲ ਰਹੇ ਯੁੱਧ ਨੇ ਦੇਸ਼ ਨੂੰ ਹਰ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਹੈ। ਬੱਚਿਆਂ ਤੋਂ ਬਾਅਦ ਇੱਥੇ ਕੁੜੀਆਂ ਅਤੇ ਔਰਤਾਂ ਦੀ ਸਥਿਤੀ ਖਰਾਬ ਹੈ। ਯੂਐੱਨ ਸੀਰੀਆ ਕਾਨਫਰੈਂਸ ‘ਚ ਫਿਨਲੈਂਡ ਦੇ ਆਫਿਸ਼ੀਅਲਜ਼ ਨੇ ਇੱਥੇ ਕੁੜੀਆਂ ਦੇ ਜਬਰਦਸਤੀ ਵਿਆਹ ਨੂੰ ਵੱਡੀ ਪਰੇਸ਼ਾਨੀ ਦੱਸਿਆ। ਇੱਥੇ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਸ ਤੋਂ ਕਿਤੇ ਜ਼ਿਆਦਾ ਲੋਕ ਦੇਸ਼ ਛੱਡ ਚੁੱਕੇ ਹਨ। ਇਸਦਾ ਸਭ ਤੋਂ ਵੱਡਾ ਪ੍ਰਭਾਵ ਦੇਸ਼ ਦੇ ਮਰਦਾਂ ‘ਤੇ ਪਿਆ। ਦੇਸ਼ ਦੇ ਮਰਦਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਇਸ ਕਾਰਨ ਕੁਆਰੀਆਂ ਕੁੜੀਆਂ ਦੀ ਗਿਣਤੀ ਵਧ ਰਹੀ ਹੈ।
ਹਾਲ ਹੀ ‘ਚ ਕੀਤੇ ਸਰਵੇਖਣ ‘ਚ ਪਤਾ ਲੱਗਾ ਕਿ ਇੱਥੇ ਲਗਭਗ 70 ਫੀਸਦੀ ਸੀਰੀਆਈ ਔਰਤਾਂ ਕੁਆਰੀਆਂ ਹਨ। ਕਈ ਕੁੜੀਆਂ ਤਾਂ ਇੱਥੋਂ ਦੇ ਹਾਲਾਤਾਂ ਕਾਰਨ ਵਿਆਹ ਕਰਵਾਉਣਾ ਵੀ ਨਹੀਂ ਚਾਹੁੰਦੀਆਂ ਪਰ ਅਜਿਹਾ ਹਰ ਕੁੜੀ ਨਹੀਂ ਸੋਚਦੀ। ਕਈ ਕੁੜੀਆਂ ਵਿਆਹ ਕਰਵਾਉਣਾ ਚਾਹੁੰਦੀਆਂ ਹਨ। ਇੱਥੇ 32 ਸਾਲਾ ਸ਼ੁਕਰਾਨ ਨੇ ਕਿਹਾ ਕਿ ਉਹ ਵਿਆਹ ਕਰਵਾਉਣਾ ਚਾਹੁੰਦੀ ਹੈ। ਉਹ ਆਪਣਾ ਪਰਿਵਾਰ ਬਣਾਉਣਾ ਚਾਹੁੰਦੀ ਹੈ। ਦੁੱਖ ਦੀ ਗੱਲ ਹੈ ਕਿ ਇੱਥੇ ਕਈ ਮਰਦਾਂ ਦੀ ਜਾਂ ਤਾਂ ਮੌਤ ਹੋ ਚੁੱਕੀ ਹੈ ਅਤੇ ਜਾਂ ਫਿਰ ਉਹ ਦੇਸ਼ ਛੱਡ ਜਾ ਚੁੱਕੇ ਹਨ। 23 ਸਾਲਾ ਇਕ ਔਰਤ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਹਾਲਤ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅਜਿਹਾ ਸਮਾਂ ਵੀ ਆ ਸਕਦਾ ਹੈ ਕਿ ਇਕ ਵਿਅਕਤੀ ਦੀਆਂ 4 ਪਤਨੀਆਂ ਹੋਣ ਅਤੇ ਔਰਤਾਂ ਨੂੰ ਇਸ ਕਾਰਨ ਪਰੇਸ਼ਾਨੀ ਝੱਲਣੀ ਪਵੇਗੀ।

Most Popular

To Top