INDIA

ਇਸ ਸੂਬੇ ‘ਚ ਵਿਧਵਾ ਨਾਲ ਵਿਆਹ ਕਰਵਾਉਣ ‘ਤੇ ਸਰਕਾਰ ਦੇਵੇਗੀ 2 ਲੱਖ

ਭੋਪਾਲ – ਮੱਧ ਪ੍ਰਦੇਸ਼ ਸਰਕਾਰ ਨੇ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਸੂਬਾ ਸਰਕਾਰ ਸੂਬੇ ‘ਚ ਵਿਧਵਾ ਔਰਤ ਨਾਲ ਵਿਆਹ ਕਰਵਾਉਣ ਵਾਲੇ ਵਿਅਕਤੀ ਨੂੰ 2 ਲੱਖ ਰੁਪਏ ਦੇਵੇਗੀ। ਦਰਅਸਲ ਇਨ੍ਹੀਂ ਦਿਨੀਂ ਸੂਬੇ ਦਾ ਸਮਾਜਿਕ ਨਿਆਂ ਵਿਭਾਗ ਵਿਧਵਾ ਔਰਤਾਂ ਦੇ ਮੁੜ ਵਿਆਹ ਨੂੰ ਉਤਸ਼ਾਹਿਤ ਕਰਨ ਲੱਗਾ ਹੋਇਆ ਹੈ।
ਹਾਲਾਂਕਿ ਸਰਕਾਰ ਨੇ ਵਿਧਵਾ ਨਾਲ ਵਿਆਹ ਦੇ ਇਵਜ਼ ‘ਚ ਮਿਲਣ ਵਾਲੀ ਰਕਮ ਨੂੰ ਲੈ ਕੇ ਸ਼ਰਤ ਵੀ ਰੱਖੀ ਹੈ, ਜਿਸ ਅਨੁਸਾਰ 2 ਲੱਖ ਰੁਪਏ ਉਸ ਵਿਅਕਤੀ ਨੂੰ ਦਿੱਤੇ ਜਾਣਗੇ ਜੋ 45 ਸਾਲ ਦੀ ਘੱਟ ਉਮਰ ਤੋਂ ਵਿਧਵਾ ਨਾਲ ਵਿਆਹ ਕਰੇਗਾ ਅਤੇ ਉਸ ਦਾ ਪਹਿਲਾ ਵਿਆਹ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਵਿਧਵਾ ਔਰਤਾਂ ਲਈ ਸ਼ੁਰੂ ਕੀਤੀ ਗਈ ਇਹ ਯੋਜਨਾ ਦੇਸ਼ ‘ਚ ਸ਼ਾਇਦ ਪਹਿਲੀ ਹੈ। ਅਨੁਮਾਨ ਹੈ ਕਿ ਸਰਕਾਰ ਦੀ ਇਸ ਯੋਜਨਾ ਨਾਲ ਹਰੇਕ ਸਾਲ ਲਗਭਗ ਇਕ ਹਜ਼ਾਰ ਵਿਧਵਾ ਔਰਤਾਂ ਮੁੜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣਗੀਆਂ।

Click to comment

Leave a Reply

Your email address will not be published. Required fields are marked *

Most Popular

To Top