News

ਇਹ ਨੇ ਕੈਨੇਡਾ ਦੇ ਖੂਬਸੂਰਤ ਸ਼ਹਿਰ, ਜਿੱਥੇ ਤੁਸੀਂ ਵੀ ਜਾਣਾ ਕਰੋਗੇ ਪਸੰਦ

ਓਟਾਵਾ— ਉਂਝ ਤਾਂ ਦੁਨੀਆ ‘ਚ ਬਹੁਤ ਸਾਰੀਆਂ ਦੇਖਣ ਯੋਗ ਖੂਬਸੂਰਤ ਥਾਵਾਂ ਹਨ ਪਰ ਅੱਜ ਅਸੀਂ ਤੁਹਾਨੂੰ ਕੈਨੇਡਾ ਦੇ ਖੂਬਸੂਰਤ ਸ਼ਹਿਰਾਂ ਦੀ ਸੈਰ ਕਰਾਵਾਂਗੇ, ਉਹ ਵੀ ਤਸਵੀਰਾਂ ਜ਼ਰੀਏ। ਬਹੁਤ ਸਾਰੇ ਲੋਕ ਕੈਨੇਡਾ ਦੀਆਂ ਖੂਬਸੂਰਤ ਥਾਵਾਂ ਬਾਰੇ ਸੋਚਦੇ ਹਨ। ਲੋਕਾਂ ਦੀ ਸੋਚ ਤੋਂ ਵੀ ਵਧ ਇਹ ਦੇਸ਼ ਬਹੁਤ ਖੂਬਸੂਰਤ ਹੈ, ਜੋ ਕਿ ਪਹਾੜਾਂ, ਝੀਲਾਂ ਅਤੇ ਜੰਗਲਾਂ ਨਾਲ ਘਿਰਿਆ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਹੈ, ਜਿੱਥੇ ਵੱਡੀ ਗਿਣਤੀ ‘ਚ ਲੋਕ ਵਸੇ ਹੋਏ ਹਨ। ਓਟਾਵਾ ‘ਚ ਕੈਨੇਡਾ ਦੀ ਸੰਸਦ ਹੈ ਅਤੇ ਹੋਰ ਸਰਕਾਰੀ ਇਮਾਰਤਾਂ ਬਣੀਆਂ ਹੋਈਆਂ ਹਨ। ਕੈਨੇਡਾ ਦੀਆਂ ਖੂਬਸਰਤ ਥਾਵਾਂ ‘ਚੋਂ ਓਟਾਵਾ ਸਭ ਤੋਂ ਖੁਸ਼ਹਾਲ ਹੈ।
ਕੈਲਗਰੀ— ਅਲਬਰਟਾ ਦੇ ਸ਼ਹਿਰ ਕੈਲਗਰੀ ਸਥਿਤ ਇਮਾਰਤਾਂ ਦੇਖਣ ਲਾਇਕ ਹਨ ਅਤੇ ਰਾਤ ਦੇ ਸਮੇਂ ਲਾਈਟਾਂ ਨਾਲ ਜਗਮਗਾਉਂਦੀਆਂ ਇਮਾਰਤਾਂ ਬਹੁਤ ਖੂਬਸੂਰਤ ਲੱਗਦੀਆਂ ਹਨ। ਵੈਨਕੂਵਰ ਸ਼ਹਿਰ ਬ੍ਰਿਟਿਸ਼ ਕੋਲੰਬੀਆ ‘ਚ ਸਭ ਤੋਂ ਵਧ ਵਪਾਰਕ ਖੇਤਰਾਂ ‘ਚੋਂ ਇਕ ਹੈ।

Click to comment

Leave a Reply

Your email address will not be published. Required fields are marked *

Most Popular

To Top