News

ਇਹ ਭਾਰਤੀ ਮੂਲ ਦਾ ਕਾਰੋਬਾਰੀ ਲੜੇਗਾ ਅਮਰੀਕੀ ਸੰਸਦੀ ਚੋਣ

ਵਾਸ਼ਿੰਗਟਨ(ਬਿਊਰੋ)— ਅਮਰੀਕਾ ‘ਚ ਭਾਰਤੀ ਮੂਲ ਦੇ ਨਿਵੇਸ਼ (ਇਨਵੈਸਟ) ਬੈਂਕਰ ਨੇ ਅਮਰੀਕੀ ਸੰਸਦ ਦੀ ਚੋਣ ਲੜਨ ਦੀ ਯੋਜਨਾ ਬਣਾਈ ਹੈ। ਉਹ ਉਤਰੀ-ਪੂਰਬੀ ਅਮਰੀਕਾ ਸਥਿਤ ਕਨੈਕਟੀਕਟ ਵਿਚ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਹੈਰੀ ਅਰੋੜਾ ਡੈਮੋਕ੍ਰੇਟਿਕ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਜਿਮ ਹਿਮੇਸ ਵਿਰੁੱਧ ਚੋਣ ਲੜਨਗੇ, ਜੋ ਜਨਵਰੀ 2009 ਤੋਂ ਚੌਥੀ ਕਾਂਗਰੇਸਨਲ ਡਿਸਟਰਿਕਟ ਦੀ ਨੁਮਾਇੰਦਗੀ ਕਰ ਰਹੇ ਹਨ।
ਅਮਰੀਕਾ ਵਿਚ ਇਸ ਸਾਲ ਪ੍ਰਤੀਨਿਧੀ ਸਭਾ ਲਈ ਚੋਣਾਂ ਹੋਣੀਆਂ ਹਨ, ਜਿਸ ਵਿਚ ਭਾਰਤੀ ਮੂਲ ਦੇ ਕਾਰੋਬਾਰੀ ਹੈਰੀ ਅਰੋੜਾ (48) ਕਾਂਗਰਸ ਦੀ ਇਕ ਸੀਟ ‘ਤੇ ਚੋਣ ਲੜਨਾ ਚਾਹੁੰਦੇ ਹਨ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, ‘ਅਰਥ ਵਿਵਸਥਾ ਅਤੇ ਨੀਤੀਆਂ ਨੂੰ ਲੈ ਕੇ, ਮੇਰੀ ਸਮਝ ਨਾਲ ਮੈਂ ਅਜਿਹੀਆਂ ਨੀਤੀਆਂ ਲੈ ਕੇ ਆਵਾਂਗਾ, ਜੋ ਮੌਜੂਦਾ ਨੀਤੀਆਂ ਨਾਲ ਹੋਏ ਨੁਕਸਾਨ ਨੂੰ ਘੱਟ ਕਰਨਗੀਆਂ। ਕਾਰੋਬਾਰੀ ਜੀਵਨ ਵਿਚ ਸਲਫਤਾ ਤੋਂ ਬਾਅਦ ਮੈਂ ਜਨਹਿਤ ਲਈ ਕੰਮ ਕਰਨਾ ਚਾਹੁੰਦਾ ਹਾਂ। ਮੈਂ ਇਸ ਨੂੰ ਆਪਣਾ ਕਰਤਵ ਮੰਨਦਾ ਹਾਂ।’
ਦੱਸਣਯੋਗ ਹੈ ਕਿ ਇਸ ਸੀਟ ਲਈ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਚੋਣ 14 ਅਗਸਤ ਨੂੰ ਹੋਣੀ ਹੈ। ਅਜੇ ਤੱਕ ਉਹ ਚੁਣਾਵੀ ਦੌੜ ਵਿਚ ਪਾਰਟੀ ਦੇ ਇਕਲੌਤੇ ਉਮੀਦਵਾਰ ਹਨ। ਉਹ ਪਹਿਲੀ ਵਾਰ ਚੁਣਾਵੀ ਰਾਜਨੀਤੀ ਵਿਚ ਉਤਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅਰੋੜਾ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਭਾਰਤੀ-ਅਮਰੀਕੀਆਂ ਦੇ ਗੈਰ-ਰਸਮੀ ਸਮੂਹ ‘ਸਮੋਸਾ ਕੋਕਸ’ ਵਿਚ ਰਿਪਬਲਿਕਨ ਆਵਾਜ਼ ਬਣ ਕੇ ਨੁਮਾਇੰਦਗੀ ਕਰਨਾ ਚਾਹੁੰਦੇ ਹਨ। ਵਰਤਮਾਨ ਵਿਚ ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਚਾਰਾਂ ਭਾਰਤੀ-ਅਮਰੀਕੀ ਸੰਸਦ ਮੈਂਬਰ ਅਮੀ ਬੇਰਾ, ਰੋਅ ਖੰਨਾ, ਰਾਜਾ ਕ੍ਰਿਸ਼ਣਮੂਰਤੀ ਅਤੇ ਪ੍ਰਮਿਲਾ ਜਯਪਾਲ ਡੈਮੋਕ੍ਰੇਟਿਕ ਪਾਰਟੀ ਦੇ ਹਨ। ਹੈਰੀ ਅਰੋੜਾ ਦੀ ਪੈਦਾਇਸ਼ੀ ਭਾਰਤ ਦੀ ਹੈ ਅਤੇ ਉਹ ਸਾਲ 2012 ਤੋਂ ਲੰਡਨ ਸਥਿਤ ਕੰਪਨੀ ਨਾਰਥਲੈਂਡਰ ਕਮੋਡਿਟੀ ਐਡਵਾਈਜ਼ਰ ਵਿਚ ਸਾਂਝੇਦਾਰ ਹਨ। ਸਾਲ 2006 ਵਿਚ ਉਨ੍ਹਾਂ ਨੇ ਆਪਣੀ ਖੁਦ ਦੀ ਕੰਪਨੀ ਸ਼ੁਰੂ ਕੀਤੀ ਸੀ।

Click to comment

Leave a Reply

Your email address will not be published. Required fields are marked *

Most Popular

To Top