INDIA

ਏਅਰਪੋਰਟ ‘ਤੇ ਮਿਸ ਵਰਲਡ ਮਾਨੁਸ਼ੀ ਛਿੱਲਰ ਨਾਲ ਹੋਈ ਬੇਹੱਦ ਸ਼ਰਮਨਾਕ ਹਰਕਤ, ਤਸਵੀਰਾਂ ਵਾਇਰਲ

ਨਵੀਂ ਦਿੱਲੀ(ਬਿਊਰੋ)— ਹਰਿਆਣਾ ਦੀ ਮਾਨੁਸ਼ੀ ਛਿੱਲਰ ਮਿਸ ਵਰਲਡ 2017 ਦਾ ਖਿਤਾਬ ਜਿੱਤ ਕੇ ਭਾਰਤ ਵਾਪਸ ਆਈ ਹੈ ਪਰ ਮੁੰਬਈ ਏਅਰਪੋਰਟ ‘ਤੇ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖ ਕੇ ਤੁਹਾਡਾ ਵੀ ਸਿਰ ਸ਼ਰਮ ਨਾਲ ਝੁੱਕ ਜਾਵੇਗਾ। ਮਾਨੁਸ਼ੀ ਨੇ ਜਦੋਂ ਖਿਤਾਬ ਜਿੱਤਿਆ ਤਾਂ ਉਸ ਨਾਲ ਮਿਸਟਰ ਵਰਲਡ ਰੋਹਿਤ ਖੰਡੇਵਾਲ ਵੀ ਉਥੇ ਮੌਜ਼ੂਦ ਸੀ। ਦੋਵੇਂ ਹੀ ਇਕੱਠੇ ਭਾਰਤ ਪਰਤੇ ਪਰ ਮੁੰਬਈ ਏਅਰਪੋਰਟ ‘ਤੇ ਮਾਨੁਸ਼ੀ ਨਾਲ ਕੁਝ ਲੋਕਾਂ ਨੇ ਅਜਿਹੀ ਹਰਕਤ ਕਰ ਦਿੱਤੀ ਕਿ ਜੋ ਅਸਲ ‘ਚ ਕਾਫੀ ਸ਼ਰਮਨਾਕ ਹੈ। ਇਸ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਮਾਨੁਸ਼ੀ ਦੇ ਏਅਰਪੋਰਟ ਤੋਂ ਬਾਹਰ ਨਿਕਲਦੇ ਹੀ ਬੇਕਾਬੂ ਹੋਏ ਲੋਕ ਮਿਲਣ ਲਈ ਭੱਜਦੋੜ ਮਚਾਉਣ ਲੱਗੇ। ਦੱਸ ਦੇਈਏ ਕਿ ਭਾਰਤ ਦੀ ਕਿਸੇ ਮਹਿਲਾ ਨੇ 17 ਸਾਲ ਬਾਅਦ ਮਿਸ ਵਰਲਡ ਦਾ ਖਿਤਾਬ ਜਿੱਤਿਆ ਹੈ। ਮਾਨੁਸ਼ੀ ਛਿੱਲਰ ਦੀ ਉਮਰ ਅਜੇ 20 ਸਾਲ ਹੈ ਤੇ ਅੱਗੇ ਉਹ ਦੇਸ਼ ਲਈ ਕਾਫੀ ਕੁੱਝ ਕਰ ਸਕਦੀ ਹੈ। ਇਸ ਕੋਂ ਪਹਿਲਾ ਸਾਲ 200 ‘ਚ ਪ੍ਰਿਯੰਕਾ ਚੋਪੜਾ ਨੇ ਇਹ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ ਪਰ ਮਾਨੁਸ਼ੀ ਛਿੱਲਰ ਨਾਲ ਏਅਰਪੋਰਟ ‘ਤੇ ਹੋਈ ਸ਼ਰਮਨਾਕ ਹਰਕਤ ਨੇ ਸਭ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਾਨੁਸ਼ੀ ਨੇ ਦੁਨੀਆ ਦੀ 117 ਸੁੰਦਰੀਆਂ ਨੂੰ ਹਰਾ ਕੇ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਹਿੰਦੁਸਤਾਨ ਦਾ ਮਾਣ ਵਧਾਇਆ। ਹਰਿਆਣਾ ਦੀ ਲੜਕੀ ਮਾਨੁਸ਼ੀ ਨੇ ਇਕ ਛੋਟੇ ਜਿਹੇ ਪਿੰਡ ‘ਚੋਂ ਉੱਠ ਕੇ ਵਿਸ਼ਵ ਦੀ ਸਭ ਤੋਂ ਖੂਬਸੂਰਤ ਲੜਕੀ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਮਾਨੁਸ਼ੀ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖਤ ਮਿਹਨਤ ਨਜ਼ਰ ਆਉਂਦੀ ਹੈ, ਜਿਸ ਦੇ ਬਲ ‘ਤੇ ਉਸ ਨੇ ਵਿਸ਼ਵ ਭਰ ਦੀਆਂ 117 ਖੂਬਸੂਰਤ ਲੜਕੀਆਂ ਨੂੰ ਪਛਾੜਦੇ ਹੋਏ ਮਿਸ ਵਰਲਡ ਦਾ ਖਿਤਾਬ ਹਾਸਲ ਕੀਤਾ। ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2017 ਦਾ ਖਿਤਾਬ ‘ਤੇ ਕਬਜ਼ਾ ਕੀਤਾ ਹੈ।

Most Popular

To Top