News

ਐਮ ਪੀ ਦਵਿੰਦਰ ਸ਼ੋਰੀ ਨੇ ਕ੍ਰਿਸਮਿਸ ਪਾਰਟੀ ਕੀਤੀ

ਐਮ ਪੀ ਦਵਿੰਦਰ ਸ਼ੋਰੀ ਨੇ ਕ੍ਰਿਸਮਿਸ ਪਾਰਟੀ ਕੀਤੀ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ)  ਨਾਰਥ ਈਸਟ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਨੇ ਆਪਣੇ ਹਲਕਾ ਨਿਵਾਸੀਆਂ ਨਾਲ ਕ੍ਰਿਸਮਿਸ ਪਾਰਟੀ ਫਾਲਕਿਨਰਿੱਜ਼ ਕਮਿਓਨਿਟੀ ਹਾਲ ਵਿਖੇ ਸਾਂਝੀ ਕੀਤੀ । ਵੱਖੋ ਵੱਖ ਭਾਈਚਾਰਿਆਂ ਤੋਂ ਆਏ ਹੋਏ ਭਿੰਨ ਭਿੰਨ ਸੱਭਿਆਚਾਰ ਦੇ ਲੋਕਾਂ ਨੇ ਖੂਬ ਆਨੰਦ ਮਾਣਿਆ। ਹਰ ਕਿਸੇ ਆਉਣ ਵਾਲੇ ਮਹਿਮਾਨ ਨੂੰ ਲੱਕੀ ਡਰਾਅ ਵਿੱਚ ਆਪਣਾ ਨਾਂ ਸਾਮਿਲ wifi password hacker for android ਕਰਨ ਦਾ ਮੌਕਾ ਵੀ ਮਿਲਿਆ ।ਤਕਰੀਬਨ 20 ਤੋਂ ਜਿਆਦਾ ਲੋਕਾਂ ਨੇ ਯਾਦਗਾਰੀ ਤੋਹਫੇ ਲੱਕੀ ਡਰਾਅ ਦੇ ਰਾਹੀ ਪਰਾਪਤ ਕੀਤੇ । ਇਸ ਤੋਂ ਇਲਾਵਾ ਲੋੜਵੰਦ ਲੋਕਾਂ ਲਈ ਫੂਡ ਇਕੱਤਰ ਕਰਨ ਦਾ ਵੀ ਪਰੋਗਰਾਮ ਸੀ । ਖਾਂਦੇ ਪੀਂਦੇ ਆਪਸੀ ਮਿਲਵਰਤਨ ਦੀ ਸਾਂਝ ਵਧਾਉਂਦੇ ਹੋਏ ਇਸ ਓਪਨ ਹਾਊਸ ਦੀ ਰਸਮ ਦਾ ਦਵਿੰਦਰ ਸ਼ੋਰੀ ਵੱਲੋਂ ਇਹ ਉਪਰਾਲਾ ਸਲਾਘਾਯੋਗ ਰਿਹਾ। ਆਖਿਰ ‘ਤੇ ਦਵਿੰਦਰ ਸ਼ੋਰੀ ਨੇ ਸਭ ਆਉਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਸਭ ਨੂੰ ਕ੍ਰਿਮਿਸ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਗੁਰੂਦਵਾਰਾ ਦਸਮੇਸ ਕਲਚਰਲ ਤੋਂ ਸ: ਗੁਰਤੇਜ ਸਿੰਘ, ਇੰਕਾ ਸੀਨੀਅਰ ਸਿਟੀਜਨ ਸੋਸਾਇਟੀ ਤੋਂ ਨੈਬ ਸਿੰਘ ਸੰਧੂ,ਸੁੱਖ ਬਰਾੜ ,ਗੁਰਪ੍ਰੀਤ ਸਿੱਧੂ, ਹਰਪਵਨ ਪਲਾਹਾ, ਜਸਵੀਰ ਸਿੰਘ ਸਿੱਧੂ,ਪਾਲ ਸੇਖੋਂ,ਹਰਮੀਤ ਖੁੱਡੀਆਂ,ਸੱਤਪਾਲ ਕੋਸਿਲ, ਪਰਮਿੰਦਰ ਗਿੱਲ,ਰੋਮੀ ਸਿੱਧੂ, ਪਰਬੋਧ ਸ਼ੋਰੀ, ਦਵਿੰਦਰ ਤੂਰ,ਅਤੇ ਹੋਰ ਬਹੁਤ

ਐਮ ਪੀ ਦਵਿੰਦਰ ਸ਼ੋਰੀ ਨੇ ਕ੍ਰਿਸਮਿਸ ਪਾਰਟੀ ਕੀਤੀ

ਐਮ ਪੀ ਦਵਿੰਦਰ ਸ਼ੋਰੀ ਨੇ ਕ੍ਰਿਸਮਿਸ ਪਾਰਟੀ ਕੀਤੀ

ਸਾਰੇ ਸੱਜਣ ਸਾਮਿਲ ਸਨ।

Most Popular

To Top