INDIA

ਓਡ-ਈਵਨ ਦੌਰਾਨ ਇਸ ਲੜਕੇ ਨੇ ਇਸ ਤਰ੍ਹਾਂ ਕੀਤੀ ਸੀ ਲੱਖਾਂ ਦੀ ਕਮਾਈ

ਨਵੀਂ ਦਿੱਲੀ— ਦਿੱਲੀ ‘ਚ ਵਧਦੇ ਪ੍ਰਦੂਸ਼ਣ ਪੱਧਰ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਸੋਮਵਾਰ ਤੋਂ ਓਡ-ਈਵਨ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਸੀ ਪਰ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੀਆਂ ਕੁਝ ਸ਼ਰਤਾਂ ਕਾਰਨ ਫਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਹੈ। 2016 ‘ਚ 2 ਵਾਰ ਦਿੱਲੀ ‘ਚ ਇਹ ਯੋਜਨਾ ਨੂੰ ਲਾਗੂ ਕੀਤਾ ਗਿਆ ਸੀ। ਉਸ ਦੌਰਾਨ ਲੋਕਾਂ ਨੂੰ ਦਫ਼ਤਰ ਜਾਣ ‘ਚ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਨ੍ਹਾਂ ਸਾਰਿਆਂ ਦਰਮਿਆਨ 13 ਸਾਲ ਦੇ ਅਕਸ਼ਤ ਮਿੱਤਲ ਨੇ ਲੱਖਾਂ ਦੀ ਕਮਾਈ ਕੀਤੀ ਸੀ।
ਬੈਂਗਲੁਰੂ ਦੇ ਰਹਿਣ ਵਾਲੇ ਅਕਸ਼ਤ ਨੇ ਪਹਿਲੀ ਵਾਰ ਜਨਵਰੀ 2016 ਓਡ-ਈਵਨ ਲਾਗੂ ਹੋਣ ਦੌਰਾਨ ਓਡ-ਈਵਨ ਡਾਟ ਕਾਮ (oddeven.com) ਵੈੱਬਸਾਈਟ ਲਾਂਚ ਕੀਤੀ ਸੀ। ਉਸ ਸਮੇਂ ਅਕਸ਼ਤ ਨੋਇਡਾ ਦੇ ਏਮਿਟੀ ਸਕੂਲ ‘ਚ 9ਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਵੈੱਬਸਾਈਟ ਦੇ ਮਾਧਿਅਮ ਨਾਲ ਲੋਕਾਂ ਨੂੰ ਕਾਰ ਪੂਲਿੰਗ ਦੀ ਸੌਖੀ ਸਹੂਲਤ ਮਿਲਣੀ ਸ਼ੁਰੂ ਹੋਈ। ਇਸ ਰਾਹੀਂ ਜੇਕਰ ਤੁਹਾਡੇ ਕੋਲ ਓਡ ਨੰਬਰ ਦੀ ਗੱਡੀ ਹੈ ਤਾਂ oddeven.com ਦੇ ਮਾਧਿਅਮ ਨਾਲ ਤੁਸੀਂ ਈਵਨ ਨੰਬਰ ਦੀ ਕਾਰ ਲਈ ਪੂਲਿੰਗ ਦੀ ਰਿਕਵੈਸ ਕਰ ਸਕਦੇ ਸੀ। ਜੇਕਰ ਤੁਹਾਡੇ ਕੋਲ ਈਵਨ ਨੰਬਰ ਦੀ ਕਾਰ ਹੈ ਤਾਂ ਤੁਸੀਂ ਓਡ ਨੰਬਰ ਦੀ ਕਾਰ ਲਈ ਰਿਕਵੈਸ ਕਰ ਸਕਦੇ ਸੀ। ਵੈੱਬਸਾਈਟ ‘ਤੇ ਰਿਕਵੈਸਟ ਤੋਂ ਬਾਅਦ ਇਕ ਹੀ ਰੂਟ ‘ਤੇ ਜਾਣ ਵਾਲੇ ਓਡ-ਈਵਨ ਨੰਬਰ ਦੇ ਕਾਰ ਮਾਲਕ ਵੱਖ-ਵੱਖ ਦਿਨ ਨਾਲ ਜਾ ਸਕਦੇ ਸਨ।
ਜਾਣਕਾਰੀ 2016 ਤੋਂ ਬਾਅਦ ਅਪ੍ਰੈਲ ‘ਚ ਫਿਰ ਤੋਂ ਦਿੱਲੀ ਸਰਕਾਰ ਵੱਲੋਂ ਓਡ-ਈਵਨ ਨੂੰ ਲਾਗੂ ਕੀਤਾ ਗਿਆ। ਇਸ ਵਾਰ ਕਾਰਪੂਲ ਐਪ ਓਰਾਹੀਡਾਟਕਾਮ (orahi.com) ਨੇ ਅਕਸ਼ਤ ਨਾਲ ਸੰਪਰਕ ਕੀਤਾ ਅਤੇ ਕੰਪਨੀ ਨੇ ਉਨ੍ਹਾਂ ਨੂੰ ਓਡ-ਈਵਨ ਡਾਟ ਕਾਮ oddeven.com ਵੇਚਣ ਦਾ ਆਫਰ ਦਿੱਤਾ। ਅਕਸ਼ਤ ਅਤੇ ਕੰਪਨੀ ਦਰਮਿਆਨ ਡੀਲ ਫਾਈਨਲ ਹੋਈ। ਅਕਸ਼ਤ ਨੂੰ ਡੀਲ ‘ਚ ਮਿਲੀ ਰਕਮ ਤੋਂ ਇਲਾਵਾ ਸਲਾਹਕਾਰ ਕਮੇਟੀ ‘ਚ ਵੀ ਸ਼ਾਮਲ ਕੀਤਾ ਗਿਆ। oddeven.com ਦੀ ਪੂਰੀ ਜ਼ਿੰਮੇਵਾਰੀ orahi.com ਨੇ ਆਪਣੇ ਹੱਥ ‘ਚ ਲੈ ਲਈ ਸੀ। ਰਿਪੋਰਟ ਅਨੁਸਾਰ ਅਕਸ਼ਤ ਨੂੰ ਇਸ ਵੈੱਬਸਾਈਟ ਲਈ ਲੱਖਾਂ ਰੁਪਏ ਮਿਲੇ ਸਨ ਪਰ ਕਿੰਨੇ ਰੁਪਿਆਂ ‘ਚ ਡੀਲ ਹੋਈ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਦਿੱਲੀ ਸਰਕਾਰ ਨੇ ਵੀ ਇਸ ਵੈੱਬਸਾਈਟ ਦਾ ਜ਼ਿਕਰ ਕਾਫੀ ਵਾਰ ਕੀਤਾ ਸੀ।

Most Popular

To Top