News

ਕਲਾਸ-2′ ਤੋਂ ਬਾਅਦ ਹੁਣ ‘ਇਰਮਾ ਕਲਾਸ-4’ ਦੇ ਤੂਫਾਨ ‘ਚ ਹੋਇਆ ਤਬਦੀਲ

ਵਾਸ਼ਿੰਗਟਨ — ਕੈਰੇਬੀਆਈ ਖੇਤਰ ‘ਚ ਤਬਾਹੀ ਮਚਾਉਣ ਤੋਂ ਬਾਅਦ ਤੂਫਾਨ ਇਰਮਾ ਪਰਿਵਾਰ ਨੂੰ ਫਲੋਰੀਡਾ ਰਾਜ ਦੇ ਦੱਖਣੀ ਦੀਪ ਸਮੂਹ ਨਾਲ ਟਕਰਾਇਆ, ਜਿਹੜਾ ਕਲਾਸ-4 ਦੇ ਤੂਫਾਨ ‘ਤ ਤਬਦੀਲ ਹੋ ਗਿਆ ਹੈ। ਫਲੋਰੀਡਾ ‘ਚ ਹਜ਼ਾਰਾਂ ਭਾਰਤੀ-ਅਮਰੀਕੀਆਂ ਸਮੇਤ ਲੱਖਾਂ ਲੋਕ ਤੂਫਾਨ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ। ਉਥੇ ਭਾਰਤੀ ਮਿਸ਼ਨ ਦਫਤਰਾਂ ਨੇ ਹੈਪਲਾਈਨ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ।
ਫੋਲਰੀਡਾ ਦੇ ਗਲਫ ਕੋਸਟ ਦੇ ਉੱਤਰ-ਪੱਛਮੀ ਵੱਲ ਜਾਣ ਤੋਂ ਪਹਿਲਾਂ 130 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਇਰਮਾ ਦੇ ਹੇਠਲੇ ਫੋਲਰੀਡਾ ਕੀਜ਼ ਨਾਲ ਟਕਰਾਉਣ ਦਾ ਸ਼ੱਕ ਹੈ। ਇਸੇ ਕਾਰਨ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਫਲੋਰੀਡਾ ਨਾਲ 63 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੂੰ ਖਤਰਨਾਕ ਤੂਫਾਨ ਨੂੰ ਲੈ ਕੇ ਆਗਾਹ ਕੀਤਾ ਗਿਆ ਹੈ ਜਿਹੜਾ ਕਿਸੇ ਲਈ ਵੀ ਜਾਨਲੇਵਾ ਹੋ ਸਕਦਾ ਹੈ। ਕੈਰੇਬੀਆਈ ਖੇਤਰ ‘ਤ ਇਰਮਾ ਪਹਿਲਾਂ ਹੀ ਤਬਾਹੀ ਮਚਾ ਚੁੱਕਿਆ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦੀ ਜਾਨ ਲੈ ਚੁੱਕਿਆ ਹੈ।
ਕਲਾਸ-4 ਦੇ ਤੂਫਾਨ ਦਾ ਮੁੱਖ ਬਿੰਦੂ ਕੀ-ਵੈਸਟ ਦੇ 24 ਕਿ. ਮੀ. ਦੱਖਣੀ-ਪੂਰਬੀ ‘ਚ ਹੈ। ਘਰ ਖਾਲੀ ਕਰਨ ਦੇ ਆਦੇਸ਼ ਤੋਂ ਬਾਅਦ ਲੋਕਾਂ ਦੇ ਸੁਰੱਖਿਅਤ ਥਾਵਾਂ ‘ਤੇ ਜਾਣ ਨਾਲ ਮਿਆਮੀ ਅਤੇ ਟੈਂਪਾ ‘ਚ ਸੁੰਨਸਾਨ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਇਰਮਾ ਨੂੰ ਪਹਿਲਾਂ ਕਲਾਸ-2 ਦਾ ਤੂਫਾਨ ਦੱਸਿਆ ਜਾ ਰਿਹਾ ਹੈ। ਪਰ ਹੁਣ ਜਿਥੇ ਇਹ ਲਗਾਤਾਰ ਤਬਾਹੀ ਮਚਾ ਰਿਹਾ ਹੈ, ਉਥੇ ਨੇ ਹੁਣ ਇਹ ਕਲਾਸ-4 ਦੇ ਤੂਫਾਨ ਵੀ ਤਬਦੀਲ ਹੋ ਚੁੱਕਿਆ ਹੈ।

Most Popular

To Top