INDIA

ਕੂੜਾ ਕਲੈਕਸ਼ਨ ਠੇਕੇਦਾਰ ‘ਤੇ 1 ਅਰਬ ਜ਼ੁਰਮਾਨੇ ਦਾ ਐਸਟੀਮੇਟ

ਅੰਬਾਲਾ — ਆਖਰਕਾਰ ਡੋਰ-ਟੂ-ਡੋਰ ਕੂੜਾ ਕਲੈਕਸ਼ਨ ‘ਚ ਠੇਕੇਦਾਰਾਂ ਵਲੋਂ ਅਧਿਕਾਰੀਆਂ ਨਾਲ ਮਿਲੀ ਭੁਗਤ ਨਾਲ ਕੀਤੇ ਗਏ ਘੋਟਾਲੇ ਕਾਰਨ ਅਧਿਕਾਰੀਆਂ ਨੇ ਅਰਬਾਂ ਰੁਪਏ ਦੇ ਜ਼ੁਰਮਾਨੇ ਦੇ ਐਸਟੀਮੇਟ ‘ਤੇ ਮੌਹਰ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਇਹ ਵੀ ਮੰਨਿਆ ਹੈ ਕਿ ਉਕਤ ਠੇਕੇਦਾਰਾਂ ਵਲੋਂ ਠੇਕੇ ਦੀਆਂ ਸ਼ਰਤਾਂ ਨੂੰ ਛਿੱਕੇ ਟੰਗ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦਰਅਸਲ, ਸੋਮਵਾਰ ਬਾਅਦ ਦੁਪਹਿਰ 3 ਵਜੇ ਅਨੁਸ਼ਾਸਨੀ ਪੜਤਾਲ ਕਮੇਟੀ ਦੀ ਬੈਠਕ ਜੁਆਇੰਟ ਕਮਿਸ਼ਨਰ ਅਤੇ ਮੇਅਰ ਦੀ ਮੌਜੂਦਗੀ ‘ਚ ਹੋਈ। ਤਕਰੀਬਨ ਸਵਾ ਘੰਟੇ ਤੱਕ ਚੱਲੀ ਇਸ ਬੈਠਕ ‘ਚ ਡੋਰ-ਟੂ-ਡੋਰ ਕੂੜਾ ਕਲੈਕਸ਼ਨ ‘ਚ ਠੇਕੇਦਾਰ ਵਲੋਂ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਕੀਤੇ ਗਏ ਕਰੋੜਾਂ ਰੁਪਏ ਦੇ ਘੋਟਾਲਿਆਂ ‘ਤੇ ਵੀ ਚਰਚਾ ਕੀਤੀ ਗਈ।

Click to comment

Leave a Reply

Your email address will not be published. Required fields are marked *

Most Popular

To Top