INDIA

ਕੈਬਿਨਟ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੰਭਾਲਿਆ ਕੌਸ਼ਲ ਵਿਕਾਸ ਮੰਤਰਾਲੇ ਦਾ ਅਹੁਦਾ

ਨਵੀਂ ਦਿੱਲੀ—ਉੱਜਵਲਾ ਯੋਜਨਾ ਦੇ ਰਾਹੀਂ ਗਰੀਬ ਪਰਿਵਾਰਾਂ ਨੂੰ ਰਸੋਈ ਗੈਸ ਉਪਲੱਬਧ ਕਰਵਾਉਣ ਦੀ ਮੋਦੀ ਸਰਕਾਰ ਦੀ ਯੋਜਨਾ ਨੂੰ ਅੱਗੇ ਵਧਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਧਰਮਿੰਦਰ ਪ੍ਰਧਾਨ ਐਤਵਾਰ ਨੂੰ ਕੈਬਿਨਟ ਮੰਤਰੀ ਬਣਾਏ ਗਏ। ਉਨ੍ਹਾਂ ਨੂੰ ਕੌਸ਼ਲ ਵਿਕਾਸ ਮੰਤਰਾਲੇ ਦਾ ਅਹੁਦਾ ਸੌਂਪਿਆ ਗਿਆ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਆਪਣੇ ਨਵੇਂ ਅਹੁਦੇ ਨੂੰ ਸੰਭਾਲਿਆ। ਕੈਬਿਨਟ ਦੇ ਕਈ ਮੰਤਰੀ ਅੱਜ ਆਪਣਾ ਅਹੁਦਾ ਸੰਭਾਲਣਗੇ। ਉੱਥੇ ਨਵੇਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੋ ਦਿਨ ਬਾਅਦ ਆਪਣਾ ਅਹੁਦਾ ਸੰਭਾਲੇਗੀ। ਨਿਰਮਲਾ ਸੀਤਾਰਮਨ ਵਿੱਤ ਮੰਤਰੀ ਅਰੁਣ ਜੇਤਲੀ ਦੇ ਜਾਪਾਨ ਤੋਂ ਵਾਪਸ ਆਉਣ ਦੇ ਬਾਅਦ ਅਹੁਦਾ ਸੰਭਾਲੇਗੀ। ਸੀਤਾਮਰਨ ਅੱਜ ਆਪਣੇ ਮੰਤਰਾਲੇ ਦੇ ਸਕੱਤਰਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ ਅਤੇ ਸਾਰੇ ਅਧਿਕਾਰੀਆਂ ਨਾਲ ਰੱਖਿਆ ਵਿਭਾਗ ‘ਚ ਚੱਲ ਰਹੇ ਪ੍ਰੋਜੈਕਟ ਦੀ ਜਾਣਕਾਰੀ ਲਵੇਗੀ।

Most Popular

To Top