News

ਚੀਨ ਨੇ ਕੀਤਾ ਨਵੀਂ ਮਿਸਾਈਲ ਦਾ ਪ੍ਰੀਖਣ

ਬੀਜਿੰਗ— ਚੀਨੀ ਰੱਖਿਆ ਮੰਤਰਾਲੇ ਨੇ ਇਕ ਨਵੀਂ ਤਰ੍ਹਾਂ ਦੀ ਮਿਸਾਈਲ ਦਾ ਸਫਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ, ਜਿਸ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ‘ਚ ਅਮਰੀਕਾ ਵਲੋਂ ਬਣਾਇਆ ਗਿਆ ਟਰਮੀਨਲ ਹਾਈ ਆਲਟੀਟਿਊਡ ਏਰੀਆ ਡਿਫੈਂਸ (ਥਾਡ) ਵਿਰੋਧੀ ਮਿਸਾਈਲ ਪ੍ਰਣਾਲੀ ਦੀ ਤਾਇਨਾਤੀ ਲਈ ਇਕ ਜਵਾਬ ਹੈ।
ਦੱਖਣੀ ਚੀਨ ਮਾਰਨਿੰਗ ਪੋਸਟ ਦੀ ਖਬਰ ਮੁਤਾਬਕ ਪੀਪਲਜ਼ ਲਿਬਰੇਸ਼ਨ ਆਰਮੀ ਰਾਕੇਟ ਫੋਰਸ ਨੇ ਹਾਲ ਹੀ ‘ਚ ਬੋਹਾਈ ‘ਚ ਕਿਤੇ ਨਾ ਕਿਤੇ ਨਵੀਂ ਤਰ੍ਹਾਂ ਦੀਆਂ ਮਿਸਾਈਲਾਂ ਦਾ ਪ੍ਰੀਖਣ ਕੀਤਾ ਅਤੇ ਲੋੜੀਂਦੇ ਨਤੀਜੇ ਹਾਸਲ ਕੀਤੇ। ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਕਿਸ ਮਿਸਾਈਲ ਦਾ ਪ੍ਰੀਖਣ ਕੀਤਾ ਗਿਆ ਸੀ ਜਾਂ ਕਦੋਂ ਲਾਂਚ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੀਖਣ ਰਾਸ਼ਟਰੀ ਸੁਰੱਖਿਆ ਲਈ ਖਤਰਿਆਂ ਨਾਲ ਲੜਣ ਅਤੇ ਫੌਜੀ ਸਮਰੱਥਾ ਨੂੰ ਵਧਾਉਣ ਲਈ ਕੀਤਾ ਗਿਆ ਸੀ। ਫੌਜੀ ਮਾਹਰਾਂ ਨੇ ਦੱਸਿਆ ਕਿ ਮਿਸਾਈਲ ਪ੍ਰੀਖਣ ਨੂੰ ਦੁਰਲੱਭ ਉੱਚ ਪ੍ਰੋਫਾਈਲ ਦਾ ਐਲਾਨ ਕੇ ਥਾਡ ਤਾਇਨਾਤੀ ਲਈ ਇਹ ਇਕ ਜਵਾਬ ਸੀ। ਇਹ ਐਲਾਨ ਪਿਛਲੇ ਮਹੀਨੇ ਰੱਖਿਆ ਮੰਤਰਾਲੇ ਦੇ ਬੁਲਾਰੇ ਯਾਂਗ ਯੁਜੁਨ ਨੇ ਕੀਤੀ ਕਿ ਬੀਜਿੰਗ ਨੇ ਥਿਆਡ ਰੋਲ-ਆਊਟ ਦੇ ਜਵਾਬ ‘ਚ ਆਪਣੀ ਸੁਰੱਖਿਆ ਦੀ ਰੱਖਿਆ ਲਈ ਲਾਈਵ ਫਾਇਰ ਡ੍ਰਿਲਸ ਅਤੇ ਨਵੇਂ ਹਥਿਆਰਾਂ ਦਾ ਪ੍ਰੀਖਣ ਕੀਤਾ ਸੀ। ਉੱਤਰ ਕੋਰੀਆ ਨੇ ਆਪਣੀ ਮਿਸਾਈਲ ਲਾਂਚ ਅਤੇ ਪ੍ਰਮਾਣੂ ਪ੍ਰੀਖਣਾਂ ਨੂੰ ਰੋਕਣ ਤੋਂ ਮਨਾਂ ਕਰਨ ਤੋਂ ਬਾਅਦ ਅਮਰੀਕੀ ਫੌਜ ਨੇ ਪਿਛਲੇ ਮਹੀਨੇ ਦੱਖਣੀ ਕੋਰੀਆ ‘ਚ ਸਿਸਟਮ ਦੇ ਪਹਿਲੇ ਹਿੱਸੇ ਨੂੰ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਸੀ।
ਚੀਨ ਦੇ ਇਕ ਥਿੰਕ ਟੈਂਕ ਦੇ ਜਾਣਕਾਰ ਨੇ ਕਿਹਾ ਕਿ ਇਸ ਪ੍ਰੀਖਣ ‘ਚ ਡੀ. ਐਫ.-21, ਡੀ. ਐਫ.-26 ਅਤੇ ਹੋਰ ਤਰ੍ਹਾਂ ਦੀ ਡੋਂਫੇਂਗ ਲੜੀ ਮਿਸਾਈਲਾਂ ਸਣੇ ਨਵੀਆਂ ਕਈ ਤਰ੍ਹਾਂ ਦੀਆਂ ਮਿਸਾਈਲਾਂ ਸ਼ਾਮਲ ਹੋ ਸਕਦੀਆਂ ਹਨ। ਡੀ.ਐਫ.-6 ਬੀ ਡੋਂਫੇਂਗ ਲੜੀ ਮਿਸਾਈਲਾਂ ਦੀ ਨਵੀਂ ਪੀੜ੍ਹੀ ਹੈ। ਇਸ ਦੌਰਾਨ ਮਕਾਉ ਸਥਿਤ ਫੌਜੀ ਸੁਪਰਵਾਈਜ਼ਰ ਐਂਟਨੀ ਵਾਂਗ ਦਾਂਗ ਨੇ ਕਿਹਾ ਕਿ ਪ੍ਰੀਖਣ ਦਾ ਮਕਸਦ ਵਾਸ਼ਿੰਗਟਨ ਲਈ ਵੀ ਹੋ ਸਕਦਾ ਹੈ। ਜਿਸ ਨੇ ਟਾਪੂ ਨੂੰ ਤਬਾਹ ਕਰਨ ਲਈ ਦੋ ਸਮੁੰਦਰੀ ਬੇੜੇ ਭੇਜੇ ਸਨ।

Most Popular

To Top