INDIA

ਚੋਣਾਂ ਹੋਈਆ ਤਾਂ ਭਾਜਪਾ ਨੂੰ ਚੱਲੇਗਾ ਸੱਚਾਈ ਦਾ ਪਤਾ : ਲਾਲੂ

ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕੇਂਦਰ ਤੋਂ 16ਵੀਂ ਲੋਕ ਸਭਾ ਨੂੰ ਭੰਗ ਕਰ ਕੇ ਜਿਨ੍ਹਾਂ ਰਾਜਾਂ ਦੇ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣਾ ਹੈ, ਉੱਥੇ ਇੱਕਠੇ ਚੋਣਾਂ ਕਰਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਨਾਲ ਸਾਰੇ ਮੋਰਚਿਆਂ ‘ਤੇ ਹੁਣ ਤੱਕ ਅਸਫਲ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਚਾਈ ਦਾ ਪਤਾ ਚੱਲ ਜਾਵੇਗਾ।
ਯਾਦਵ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਨਤਾਂਤ੍ਰਿਕ ਗਠਜੋੜ
(ਰਾਜਗ) ਸਰਕਾਰ ਦੇ 3 ਸਾਲ ਦਾ ਕਾਰਜਕਾਲ ਇਸ ਮਹੀਨੇ ਪੂਰਾ ਹੋਣ ‘ਤੇ ਇੱਥੇ ਆਪਣੇ ਸਰਕਾਰੀ ਰਿਹਾਇਸ਼ ‘ਤੇ ਆਯੋਜਿਤ ਪੱਤਰਕਾਰ ਸਮਾਗਮ ‘ਚ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੀਤੀ ਕਮਿਸ਼ਨ ਦਾ ਗਠਨ ਕਰ ਕੇ ਸੰਘੀ ਢਾਂਚੇ ਨੂੰ ਖਤਮ ਕਰਨ ‘ਚ ਲੱਗੀ ਹੋਈ ਹੈ। ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਇੱਕਠੇ ਕਰਾਉਣ ਦੀ ਕੋਸ਼ਿਸ਼ ਸੰਘੀ ਢਾਂਚੇ ‘ਚੇ ਹਮਲੇ ਦੇ ਸਮਾਨ ਹੈ। ਉਨ੍ਹਾਂ ਨੇ ਕਿਹਾ ਕਿ ਨੀਤੀ ਕਮਿਸ਼ਨ ਦੇ ਬਹਾਨੇ ਸੰਵਿਧਾਨ ‘ਚ ਪਰਿਵਰਤਨ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ।

Most Popular

To Top