News

ਜਾਣੋ ਕਿਸ ਕਾਰਨ ਹਿਲੇਰੀ ਕਲਿੰਟਨ ਨੇ ਓਬਾਮਾ ਤੋਂ ਮੰਗੀ ਸੀ ਮੁਆਫੀ

ਵਾਸ਼ਿੰਗਟਨ— ਹਿਲੇਰੀ ਕਲਿੰਟਨ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ‘ਚ ਡੋਨਾਲਡ ਟਰੰਪ ਤੋਂ ਹਾਰਨ ਤੋਂ ਬਾਅਦ ਚੋਣ ਦੀ ਰਾਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਮੁਆਫੀ ਮੰਗੀ ਸੀ। ਵਾਸ਼ਿੰਗਟਨ ਪੋਸਟ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਦੇ 2016 ਦੀ ਨਾਕਾਮ ਚੋਣ ਮੁਹਿੰਮ ‘ਤੇ ਲਿਖੀ ਗਈ ਕਿਤਾਬ ‘ਸ਼ੈਟਰਡ’ ਦੀ ਸਮੀਖਿਆ ਕੀਤੀ ਹੈ, ਜਿਸ ਮੁਤਾਬਕ ਉਨ੍ਹਾਂ ਨੇ ਟਰੰਪ ਤੋਂ ਮਿਲੀ ਹਾਰ ਤੋਂ ਬਾਅਦ ਓਬਾਮਾ ਨੂੰ ਫੋਨ ‘ਤੇ ਕਿਹਾ ਸੀ, ”ਮਿਸਟਰ ਪ੍ਰੈਜੀਡੈਂਟ, ਮੈਂ ਮੁਆਫੀ ਮੰਗਦੀ ਹਾਂ”
ਕਿਤਾਬ ‘ਸ਼ੈਟਰਡ : ਇਨਸਾਈਟ ਹਿਲੇਰੀ ਕਲਿੰਟਨਸ ਡੂਮਡ ਕੈਂਪਨ’ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਵ੍ਹਾਈਟ ਹਾਊਸ ਦੇ ਕਈ ਫੋਨ ਕਾਲ ਤੋਂ ਬਾਅਦ ਹਿਲੇਰੀ ਨੇ ਹਾਰ ਸਵੀਕਾਰ ਕੀਤੀ। ਕਿਤਾਬ ‘ਚ ਲਿਖਿਆ ਗਿਆ ਕਿ ਚੋਣ ਦੀ ਰਾਤ ਨੂੰ 11 ਵਜੇ ਤੋਂ ਬਾਅਦ ਵ੍ਹਾਈਟ ਹਾਊਸ ਦੇ ਫੋਨ ਕਾਲ ‘ਚ ਹਿਲੇਰੀ ਨੂੰ ਹਾਰ ਸਵੀਕਾਰ ਕਰਨ ਦੀ ਅਪੀਲ ਕੀਤੀ ਗਈ।
ਰਾਸ਼ਟਰਪਤੀ ਓਬਾਮਾ ਨੂੰ ਲੱਗਾ ਕਿ ਹਿਲੇਰੀ ਦੀ ਮੁਹਿੰਮ ਦਾ ਅੰਤ ਹੋ ਗਿਆ। ਸਭ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਰਾਜਨੀਤਕ ਮੁਖੀ ਡੇਵਿਡ ਸਿਮਾਸ ਨੇ ਹਿਲੇਰੀ ਦੇ ਮੁਹਿੰਮ ਪ੍ਰਬੰਧਕ ਰੌਬੀ ਮੁਕ ਨੂੰ ਫੋਨ ਕੀਤਾ। ਜਦੋਂ ਹਿਲੇਰੀ ਦੇਰੀ ਕਰਦੀ ਰਹੀ ਤਾਂ ਖੁਦ ਓਬਾਮਾ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕਿਹਾ, ”ਤੁਹਾਨੂੰ ਹਾਰ ਮੰਨ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਹਿਲੇਰੀ ਨੇ ਟਰੰਪ ਨੂੰ ਫੋਨ ਕਰ ਕੇ ਕਿਹਾ, ”ਡੋਨਾਲਡ ਟਰੰਪ ਵਧਾਈ ਹੋਵੇ।” ਕੁਝ ਪਲ ਬਾਅਦ ਓਬਾਮਾ ਨੇ ਹਿਲੇਰੀ ਨੂੰ ਹੌਂਸਲਾ ਦੇਣ ਲਈ ਮੁੜ ਫੋਨ ਕੀਤਾ ਅਤੇ ਹਿਲੇਰੀ ਨੇ ਉਨ੍ਹਾਂ ਤੋਂ ਮੁਆਫੀ ਮੰਗੀ, ਕਿਉਂਕਿ ਓਬਾਮਾ ਦੀ ਵਿਰਾਸਤ ਅਤੇ ਰਾਸ਼ਟਰਪਤੀ ਬਣਨ ਦੇ ਉਨ੍ਹਾਂ ਦੇ ਸੁਪਨੇ ਟੁੱਟ ਚੁੱਕੇ ਸਨ।
Click to comment

Leave a Reply

Your email address will not be published. Required fields are marked *

Most Popular

To Top