INDIA

ਜੀ. ਐੱਸ. ਟੀ. ਰਿਟਰਨ ਭਰਨ ਦੀ ਤਰੀਕ ਵਧੀ

ਨਵੀਂ ਦਿੱਲੀ— ਸਰਕਾਰ ਨੇ ਜੁਲਾਈ ਦੀ ਜੀ. ਐੱਸ. ਟੀ. ਰਿਟਰਨ ਫਾਇਲ ਕਰਨ ਦੀ ਸੀਮਾ ਹੱਦ ਵਧਾ ਦਿੱਤੀ ਹੈ। ਜੀ. ਐੱਸ. ਟੀ. ਲਾਗੂਕਰਨ ਸੈਲ ਨੇ ਆਖਰੀ ਤਰੀਕ ਵਧਾਉਣ ਦਾ ਫੈਸਲਾ ਲਿਆ ਹੈ।  ਹੁਣ ਜੀ. ਐੱਸ. ਟੀ. ਰਿਟਰਰਨ 1 ਦੀ ਫਾਈਲਿੰਗ 10 ਸਤੰਬਰ ਤੱਕ, ਜੀ. ਐੱਸ. ਟੀ. ਰਿਟਰਨ 2 ਦੀ ਫਾਈਲਿੰਗ 25 ਸਤੰਬਰ ਤੱਕ ਅਤੇ ਜੀ. ਐੱਸ. ਟੀ. ਰਿਟਰਨ 3 ਦੀ ਫਾਈਲਿੰਗ 30 ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਜੀ. ਐੱਸ. ਟੀ. ਰਿਟਰਨ 2 ਲਈ 10 ਸਤੰਬਰ, ਜੀ. ਐੱਸ. ਟੀ. ਰਿਟਰਨ 3 ਲਈ 15 ਸਤੰਬਰ ਦੀ ਆਖਰੀ ਤਰੀਕ ਤੈਅ ਕੀਤੀ ਗਈ ਹੈ।

Most Popular

To Top