News

ਟਰੰਪ ਨੇ ਤੀਜੀ ਤਿਮਾਹੀ ਦੀ ਤਨਖਾਹ ਨਸ਼ੇ ਦੀ ਮਹਾਮਾਰੀ ਨਾਲ ਲੜਨ ਲਈ ਕੀਤੀ ਦਾਨ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਤੀਜੀ ਤਿਮਾਹੀ (ਜੁਲਾਈ-ਸਤੰਬਰ) ਦੀ ਤਨਖਾਹ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ (ਐੱਚ. ਐੱਚ. ਐੱਸ.) ਨੂੰ ਦਾਨ ਕਰ ਦਿੱਤੀ ਹੈ। ਟਰੰਪ ਦੀ ਸਾਲਾਨਾ ਤਨਖਾਹ 4,00,000 ਡਾਲਰ ਹੈ। ਇਸ ਹਿਸਾਬ ਮੁਤਾਬਕ ਇਕ ਤਿਮਾਹੀ ਦੀ ਤਨਖਾਹ 1,00,000 ਡਾਲਰ ਹੁੰਦੀ ਹੈ। ਐੱਚ. ਐੱਚ. ਐੱਸ. ਦੀ ਕਾਰਜਕਾਰੀ ਸੈਕਟਰੀ ਏਰਿਕ ਹਾਰਗਨ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,”ਤਨਖਾਹ ਦਾਨ ਕਰਨ ਦਾ ਉਨ੍ਹਾਂ ਦਾ ਫੈਸਲਾ ਉਨ੍ਹਾਂ ਦੀ ਦਇਆ, ਦੇਸ਼ ਭਗਤੀ ਅਤੇ ਅਮਰੀਕੀ ਲੋਕਾਂ ਪ੍ਰਤੀ ਉਨ੍ਹਾਂ ਦੇ ਫਰਜ਼ਾਂ ਨੂੰ ਦਰਸਾਉਂਦਾ ਹੈ।” ਹਾਰਗਨ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਟਰੰਪ ਸਰਕਾਰ ਨੇ ਇਸ ਮੁੱਦੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਇਹ ਕੰਮ ਪੂਰੇ ਸੰਘੀ ਸਰਕਾਰ ਦੇ ਪੱਧਰ ‘ਤੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਓਪੀਓਈਡ (opioid) ਤੋਂ ਹਰ ਦਿਨ ਕਰੀਬ 175 ਅਮਰੀਕੀਆਂ ਦੀ ਮੌਤ ਹੁੰਦੀ ਹੈ। ਇਹੀ ਕਾਰਨ ਹੈ ਕਿ ਅਕਤੂਬਰ ਵਿਚ ਆਪਣੇ ਭਾਸ਼ਣ ਵਿਚ ਟਰੰਪ ਨੇ ਐੱਚ. ਐੱਚ. ਐੱਸ. ਨੂੰ ਇਸ ਸਮੱਸਿਆ ਨੂੰ ਕੌਮੀ ਸੰਕਟ ਐਲਾਨ ਕਰਨ ਲਈ ਕਿਹਾ ਸੀ।

Most Popular

To Top