News

ਡੇਂਗੂ, ਮਲੇਰੀਆ ਦੇ ਖਾਤਮੇ ਲਈ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੀ ਲੋੜ

ਮਾਲੇ— ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਅਤੇ ਦੱਖਣੀ ਪੂਰਬ ਏਸ਼ੀਆ ‘ਚ ਡੇਂਗੂ ਅਤੇ ਚਿਕਨਗੁਨੀਆ ਵਰਗੀ ਵੈਕਟਰ-ਜਨਿਤ ਬੀਮਾਰੀਆਂ ਦੀ ਰੋਕਥਾਮ ਕਰਨ ਅਤੇ ਉਨ੍ਹਾਂ ਦੇ ਖਾਤਮੇ ਲਈ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਡਬਲਿਊ.ਐਚ.ਓ ਦੱਖਣੀ ਪੂਰਬ ਏਸ਼ੀਆ ਖੇਤਰ ਦੀ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਵੈਕਟਰ ਕਾਰਨ ਪੈਦਾ ਹੋਏ ਰੋਗ ਨਾਲ ਪ੍ਰਭਾਵੀ ਤਰੀਕੇ ਨਾਲ ਲੜਣ ਲਈ ਰਾਸ਼ਟਰੀ ਅਤੇ ਉਪ ਰਾਸ਼ਟਰੀ ਪੱਧਰ ‘ਤੇ ਜ਼ਿਆਦਾ ਸਮਰਪਿਤ ਅਤੇ ਇਕੱਠੀਆਂ ਕੋਸ਼ਿਸ਼ਾਂ ਦੀ ਲੋੜ ਹੈ। ਵੈਕਟਰ ਕੰਟਰੋਲ ਨੂੰ ਜੇਕਰ ਸਹੀ ਤਰੀਕੇ ਡੇਂਗੂ, ਮਲੇਰੀਆ ਦੇ ਖਾਤਮੇ ਲਈ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੀ ਲੋੜ
ਨਾਲ ਲਾਗੂ ਕੀਤਾ ਜਾਵੇ ਤਾਂ ਜ਼ਿਆਦਾਤਰ ਵੈਕਟਰ ਪੈਦਾ ਹੋਏ ਰੋਗਾਂ ਤੋਂ ਬਚਾਅ ਸੰਭਵ ਹੈ। ਸਿਹਤ ਨਾਲ ਜੁੜੇ ਸੰਸਾਰਕ ਸੰਗਠਨ ਨੇ ਕਿਹਾ ਕਿ ਬਿਨਾਂ ਯੋਜਨਾ ਦੇ ਸ਼ਹਿਰੀਕਰਣ, ਲੋਕਾਂ ਅਤੇ ਸਾਮਾਨ ਦੀ ਆਵਾਜਾਈ ‘ਚ ਵਾਧਾ ਅਤੇ ਵਾਤਾਵਰਣ ਸਬੰਧੀ ਬਦਲਾਅ ਕਾਰਨ ਹਾਲ ਦੇ ਸਾਲਾਂ ‘ਚ ਇਨ੍ਹਾਂ ਬੀਮਾਰੀਆਂ ਦੇ ਟਰਾਂਸਮਿਸ਼ਨ ਦਾ ਰੁਝਾਨ ਹੋਰ ਖਤਰੇ ‘ਚ ਬਦਲਿਆ ਹੋਇਆ ਹੈ।

Most Popular

To Top