INDIA

ਤਾਂ ਅਜਿਹਾ ਹੋਵੇਗਾ 200 ਰੁਪਏ ਦਾ ਨੋਟ! ਸੋਸ਼ਲ ਮੀਡੀਆ ‘ਤੇ ਤਸਵੀਰ ਵਾਇਰਲ

ਨਵੀਂ ਦਿੱਲੀ— ਸੋਸ਼ਲ ਮੀਡੀਆ ‘ਤੇ ਇੰਨੀਂ ਦਿਨੀਂ 200 ਰੁਪਏ ਦੇ ਨੋਟ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸਲ ‘ਚ ਇਹ ਅਸਲੀ ਨੋਟ ਦੀ ਤਸਵੀਰ ਹੈ? ਅਸਲੀ ਨਕਲੀ ਦਾ ਅੰਤਰ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਕਾਰ ਵੱਲੋਂ 200 ਰੁਪਏ ਦਾ ਨੋਟ ਜਾਰੀ ਕਰਨ ਦੀਆਂ ਖਬਰਾਂ ਆਈਆਂ ਹਨ। ਨਵਾਂ ਨੋਟ ਜਾਰੀ ਹੋਣ ਦੀ ਖਬਰ ਦੇ ਨਾਲ ਹੀ 200 ਰੁਪਏ ਦੇ ਨੋਟ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ। ਸੋਸ਼ਲ ਮੀਡੀਆ ‘ਤੇ ਵਾਇਰਲ ਇਨ੍ਹਾਂ ਨੋਟਾਂ ਨੂੰ ਦੇਖ ਕੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਅਸਲੀ ਹੈ ਪਰ ਇਸ ‘ਚ ਉਹ ਸਾਰੀਆਂ ਚੀਜ਼ਾਂ ਹਨ ਜੋ ਕਿਸੇ ਵੀ ਅਸਲੀ ਨੋਟ ‘ਤੇ ਹੁੰਦੀਆਂ ਹਨ।
200 ਰੁਪਏ ਦੇ ਇਸ ਨੋਟ ਦੀ ਤਸਵੀਰ ‘ਚ ਉਹ ਸਾਰੇ ਸੁਰੱਖਿਆ ਚਿੰਨ੍ਹ ਅਤੇ ਵਾਟਰਮਾਰਕ ਮੌਜੂਦ ਹਨ, ਜੋ ਇਸ ਨੂੰ ਅਸਲੀ ਨੋਟ ਦੀ ਤਰ੍ਹਾਂ ਦਿਖਾ ਰਹੇ ਹਨ। ਇਸ ਨੋਟ ਦਾ ਰੰਗ ਵੀ 2 ਹਜ਼ਾਰ ਅਤੇ 500 ਰੁਪਏ ਦੇ ਨੋਟਾਂ ਨਾਲੋਂ ਥੋੜ੍ਹਾ ਵੱਖ ਹੈ। ਇਸ ਨੋਟ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸ਼ਾਇਦ ਵਾਇਰਲ ਹੋ ਰਹੀ ਇਹ ਤਸਵੀਰ 200 ਰੁਪਏ ਦੇ ਅਸਲੀ ਨੋਟ ਦੀ ਹੀ ਹੈ। ਜੇਕਰ ਇਹ ਤਸਵੀਰ ਫਰਜ਼ੀ ਨੋਟ ਦੀ ਹੈ ਤਾਂ ਇਸ ਨੂੰ ਫੋਟੋਸ਼ੋਪ ਦਾ ਬਿਹਤਰੀਨ ਕਾਰਨਾਮਾ ਕਿਹਾ ਜਾ ਸਕਦਾ ਹੈ।

Most Popular

To Top