INDIA

ਦਿੱਲੀ ‘ਚ IT ਦਾ ਛਾਪਾ, ਕੰਪਨੀ ਨੇ ਲਾਕਰ ‘ਚੋਂ ਕੱਢਿਆ 61 ਕਰੋੜ ਦਾ ਖਜ਼ਾਨਾ

ਨਵੀਂ ਦਿੱਲੀ— ਨੋਟਬੰਦੀ ਤੋਂ ਬਾਅਦ ਵੀ ਕਾਲੇ ਧਨ ਦੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੈ। ਆਮਦਨ ਟੈਕਸ ਵਿਭਾਗ ਨੇ ਛਾਪੇ ਦੌਰਾਨ ਦਿੱਲੀ ਦੀ ਇਕ ਕੰਪਨੀ ਦੇ ਲਾਕਰ ਤੋਂ 61 ਕਰੋੜ ਦੀ ਦੌਲਤ ਬਰਾਮਦ ਕੀਤੀ। ਛਾਪੇਮਾਰੀ ‘ਚ 20 ਕਰੋੜ ਰੁਪਏ, ਸੋਨੇ ਦੇ ਸਿੱਕੇ ਅਤੇ ਗਹਿਣੇ ਬਰਾਮਦ ਕੀਤੇ ਗਏ। ਜਾਣਕਾਰੀ ਅਨੁਸਾਰ ਇਹ ਪੈਸਾ ਗੁਟਕਾ ਬਣਾਉਣ ਵਾਲੀ ਕੰਪਨੀ ਦਾ ਹੈ, ਜੋ ਬਿਲਡਰ ਫਰਮ ਵੀ ਹੈ।
ਦਿੱਲੀ ਦੇ ਡਾਇਰੈਕਟਰ ਨੇ ਪੂਰੇ ਕੈਸ਼ ਅਤੇ ਸੋਨੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਆਮਦਨ ਟੈਕਸ ਵਿਭਾਗ ਵੱਲੋਂ ਇਸ ‘ਤੇ ਅਜੇ ਬਿਆਨ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ U&I ਵਾਲਟਸ ਲਿਮਟਿਡ ਇਕ ਗੁਟਕਾ ਬਣਾਉਣ ਵਾਲੀ ਕੰਪਨੀ ਹੈ। ਇਸ ਤੋਂ ਇਲਾਵਾ ਇਹ ਕੰਪਨੀ ਇਕ ਬਿਲਡਰ ਫਰਮ ਵੀ ਹੈ। ਇਸ ਬਰਾਮਦਗੀ ‘ਚ ਜੋ ਨੋਟ ਫੜੇ ਗਏ, ਉਨ੍ਹਾਂ ‘ਚੋਂ ਜ਼ਿਆਦਾਤਰ 2 ਹਜ਼ਾਰ ਦੇ ਨੋਟ ਹਨ।

Click to comment

Leave a Reply

Your email address will not be published. Required fields are marked *

Most Popular

To Top