INDIA

ਦਿੱਲੀ ਯੂਨੀਵਰਸਿਟੀ ਸਟੇਸ਼ਨ ‘ਤੇ ਮੈਟਰੋ ‘ਚ ਲੱਗੀ ਅੱਗ

ਨਵੀਂ ਦਿੱਲੀ— ਦਿੱਲੀ ਮੈਟਰੋ ਦੀ ‘ਯੇਲੋ ਲਾਇਨ’ ‘ਚ ਬੁੱਧਵਾਰ ਰਾਤੀ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਦੱਸ ਦਈਏ ਕਿ ਜਿਸ ਮੈਟਰੋ ‘ਚ ਅੱਗ ਲੱਗੀ ਹੈ ਉਹ ਸਮਯਪੁਰ ਬਾਦਲੀ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਮੈਟਰੋ ਯੂਨੀਵਰਸਿਟੀ ਸਟੇਸ਼ਨ ‘ਤੇ ਪੁੱਜੀ ਤਾਂ ਮੈਟਰੋ ‘ਚ ਵੀ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ।
ਜਿਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੂੰ ਅੱਗ ਦੇ ਬਾਰੇ ‘ਚ ਪਤਾ ਚੱਲਿਆ। ਮੌਕੇ ‘ਤੇ ਮੌਜੂਦ ਯਾਤਰੀਆਂ ਮੁਤਾਬਕ ਮੈਟਰੋ ‘ਚ ਬਹੁਤ ਤੇਜ਼ ਧੂੰਆਂ ਨਿਕਲ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਅਤੇ ਹੁਣ ਹਾਲਾਤ ਠੀਕ ਹਨ।

Most Popular

To Top