News

ਦੁਨੀਆ ਭਰ ਦੇ 5 ਕਰੋੜ ਬੱਚੇ ਹੋਏ ਬੇਘਰ, ਜਾਣੋ ਕੀ ਰਹੇ ਕਾਰਨ

ਸੰਯੁਕਤ ਰਾਸ਼ਟਰ— ਦੁਨੀਆ ਭਰ ਦੇ ਕਰੀਬ 5 ਕਰੋੜ ਬੱਚਿਆਂ ਨੂੰ ਯੁੱਧ, ਹਿੰਸਾ ਅਤੇ ਪਰੇਸ਼ਾਨੀ ਕਾਰਨ ਆਪਣੇ ਦੇਸ਼ ਤੋਂ ਦੂਜੀ ਥਾਂ ਜਾਣ ਲਈ ਮਜ਼ਬੂਰ ਹੋਣਾ ਪਿਆ। ਸੰਯੁਕਤ ਰਾਸ਼ਟਰ ਨੇ ਬੱਚਿਆਂ ਦੇ ਪ੍ਰੋਗਰਾਮ ‘ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਨਾਈਟਿਡ ਨੈਸ਼ਨਸ ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ ਦੇ ਕਾਰਜਕਾਰੀ ਡਾਇਰੈਕਟਰ ਐਂਥਨੀ ਲੇਕ ਨੇ ਇਕ ਬਿਆਨ ‘ਚ ਕਿਹਾ, ”ਸਮੁੰਦਰ ‘ਚ ਡੁੱਬਣ ਤੋਂ ਬਾਅਦ ਸਮੁੰਦਰ ਦੇ ਕਿਨਾਰੇ ‘ਤੇ ਪਈ ਛੋਟੇ ਜਿਹੇ ਬੱਚੇ ਏਲਨ ਕੁਰਦੀ ਦੀ ਲਾਸ਼ ਅਤੇ ਆਪਣੇ ਘਰ ਦੇ ਢਹਿ-ਢੇਰੀ ਹੋਣ ਤੋਂ ਬਾਅਦ ਜ਼ਖਮੀ ਅਤੇ ਖੂਨ ਨਾਲ ਭਿੱਜੇ ਚਿਹਰੇ ਨਾਲ ਐਂਬੂਲੈਂਸ ‘ਚ ਬੈਠੇ ਹੋਏ ਓਮਰਾਨ ਦਕਨੀਸ਼ ਵਰਗੇ ਬੱਚਿਆਂ ਦੀ ਕਦੇ ਨਾ ਭੁਲਾਈ ਜਾਣ ਵਾਲੀ ਦਰਦ ਭਰੀਆਂ ਤਸਵੀਰਾਂ ਨੇ ਦੁਨੀਆ ਨੂੰ ਝੰਜੋੜ ਕੇ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਹਰੇਕ ਬੱਚੀ ਅਤੇ ਬੱਚੇ ਦੀ ਤਸਵੀਰ ਖਤਰੇ ਦੇ ਸਾਏ ‘ਚ ਜੀਅ ਰਹੇ ਲੱਖਾਂ ਬੱਚਿਆਂ ਦਾ ਪ੍ਰਤੀਨਿਧੀਤੱਵ ਕਰਦੀ ਹੈ ਅਤੇ ਇਹ ਮੰਗ ਕਰਦੀਹੈ ਕਿ ਹਰੇਕ ਬੱਚੇ ਲਈ ਸਾਡੀ ਹਮਦਰਦੀ ਇਸ ਤਰ੍ਹਾਂ ਦੇ ਸਾਰੇ ਬੱਚਿਆਂ ਲਈ ਕੀਤੇ ਜਾਣ ਵਾਲੇ ਕੰਮ ਦੇ ਰੂਪ ਵਿਚ ਬਦਲੇ। ਵੈਸ਼ਵਿਕ ਅੰਕੜੇ ਆਪਣੇ ਵਿਸ਼ਲੇਸ਼ਣ ‘ਚ ਯੂਨੀਸੇਫ ਨੇ ਦੇਖਿਆ ਕਿ 1 ਕਰੋੜ ਸ਼ਰਣਾਰਥੀ ਬੱਚਿਆਂ ਸਮੇਤ ਹਿੰਸਾ ਅਤੇ ਸੰਘਰਸ਼ ਕਾਰਨ 2 ਕਰੋੜ 80 ਲੱਖ ਬੱਚੇ ਬੇਘਰ ਹੋ ਗਏ ਹਨ। 10 ਲੱਖ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੈ ਅਤੇ ਤਕਰੀਬਨ 1 ਕਰੋੜ 70 ਲੱਖ ਬੱਚੇ ਮਨੁੱਖੀ ਮਦਦ ਅਤੇ ਮਹੱਤਵਪੂਰਨ ਸੇਵਾਵਾਂ ਤੋਂ ਵਾਂਝੇ ਹੋਣ ਕਾਰਨ ਬੇਘਰ ਹੋ ਗਏ ਹਨ। ਕਰੀਬ 2 ਕਰੋੜ ਹੋਰ ਬੱਚਿਆਂ ਨੇ ਹਿੰਸਾ ਅਤੇ ਜ਼ਿਆਦਾ ਗਰੀਬੀ ਸਮੇਤ ਕਈ ਕਾਰਨਾਂ ਤੋਂ ਆਪਣੇ ਘਰਾਂ ਨੂੰ ਛੱਡ ਦਿੱਤਾ।

Most Popular

To Top