ਖੇਡਾਂ ਖੇਡਦਿਆਂ

ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਬੱਡੀ ਕੱਪ ਨੂੰ ਚੜਿਆ ਸੁਨਹਿਰੀ ਰੰਗ

ਬੀ ਸੀ ਦੀ ਕਬੱਡੀ ‘ਚ ਕੈਲਗਰੀ ਵਾਲਿਆਂ ਦਾ ਦਬਦਬਾ ਕਾਇਮ,

ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਬੱਡੀ ਕੱਪ ਨੂੰ ਚੜਿਆ ਸੁਨਹਿਰੀ ਰੰਗ
ਬੀ ਸੀ ਦੀ ਕਬੱਡੀ ‘ਚ ਕੈਲਗਰੀ ਵਾਲਿਆਂ ਦਾ ਦਬਦਬਾ ਕਾਇਮ,
ਹਰਿਆਣਵੀ ਖਿਡਾਰੀਆਂ ਨੇ ਜਿੱਤੀਆਂ ਦੋਵੇਂ ਗੁਰਜਾਂ
ਰੈਂਬੋ ਸਿੱਧੂ ਟੋਰਾਂਟੋ ਤੇ ਸ਼ੌਕਤ ਅਲੀ ਆਦਮਵਾਲ ਦਾ ਸੋਨ ਤਗਮਿਆਂ ਨਾਲ ਕੀਤਾ ਸਨਮਾਨ
ਯੈਰੋ ਸ਼ਾਵੇਜ਼ ਦੇ ਸਸਕਾਰ ਲਈ ਇਕੱਤਰ ਕੀਤੇ 13 ਹਜ਼ਾਰ ਤੋਂ ਵੱਧ ਡਾਲਰ

ਡਾ. ਸੁਖਦਰਸ਼ਨ ਸਿੰਘ ਚਹਿਲ
9779590575, 403 660-5476

ਡਾ. ਸੁਖਦਰਸ਼ਨ ਸਿੰਘ ਚਹਿਲ
9779590575, +1 (403) 660-5476

ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਚੱਲ ਰਹੇ ਕਬੱਡੀ ਸੀਜ਼ਨ- 2023 ਦਾ ਤੀਸਰਾ ਕਬੱਡੀ ਕੱਪ ਸਰੀ ਸੁਪਰ ਸਟਾਰਜ਼- ਕਾਮਾਗਾਟਾ ਮਾਰੂ ਕਬੱਡੀ ਕਲੱਬ ਵੱਲੋਂ ਜੋਤੀ ਸਮਰਾ ਦੀ ਦੇਖ-ਰੇਖ ‘ਚ ਕਰਵਾਇਆ ਗਿਆ। ਜਿਸ ਨੂੰ ਯੂਨਾਈਟਡ ਬੀ ਸੀ ਫਰੈਂਡਜ਼ ਕੈਲਗਰੀ ਦੀ ਟੀਮ ਨੇ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ। ਜਦੋਂ ਕਿ ਪੰਜਾਬ ਕੇਸਰੀ ਕਲੱਬ ਦੀ ਟੀਮ ਨੇ ਉੱਪ ਜੇਤੂ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ। ਜੇਤੂ ਟੀਮ ਦੇ ਖਿਡਾਰੀ ਸ਼ੀਲੂ ਬਾਹੂ ਅਕਬਰਪੁਰ ਤੇ ਰਵੀ ਦਿਉਰਾ ਨੇ ਕਰਮਵਾਰ ਸਰਵੋਤਮ ਜਾਫੀ ਤੇ ਧਾਵੀ ਬਣਨ ਦਾ ਮਾਣ ਪ੍ਰਾਪਤ ਕੀਤਾ ਅਤੇ ਸੋਨੇ ਦੀਆਂ ਮੁੰਦਰੀਆਂ ਦੇ ਹੱਕਦਾਰ ਬਣੇ। ਕੱਪ ਦੌਰਾਨ ਉੱਘੇ ਕਬੱਡੀ ਪ੍ਰਮੋਟਰ ਰੈਂਬੋ ਸਿੱਧੂ ਤੇ ਨਾਮਵਰ ਜਾਫੀ ਸਨੀ ਆਦਮਵਾਲ ਦੇ ਪਿਤਾ ਜਨਾਬ ਸ਼ੌਕਤ ਅਲੀ ਨੂੰ ਸੋਨ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੁਝ ਹੋਰ ਖਿਡਾਰੀਆਂ ਨੂੰ ਵੀ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਗਿਆ। ਬੀਤੇ ਦਿਨੀ ਸਵਰਗਵਾਸ ਹੋਏ ਮੈਕਸੀਕਨ ਮੂਲ ਦੇ ਮਰਹੂਮ ਕਬੱਡੀ ਖਿਡਾਰੀ ਯੈਰੋ ਸ਼ਾਵੇਜ਼ ਦੇ ਸਸਕਾਰ ਲਈ ਪ੍ਰਬੰਧਕਾਂ ਤੇ ਦਰਸ਼ਕਾਂ ਵੱਲੋਂ ਮੌਕੇ ‘ਤੇ ਹੀ 13 ਹਜ਼ਾਰ ਤੋਂ ਵੱਧ ਡਾਲਰ ਇਕੱਤਰ ਕਰਕੇ, ਯੈਰੋ ਦੇ ਭਰਾ ਐਰੋ ਸ਼ਾਵੇਜ਼ ਨੂੰ ਪ੍ਰਦਾਨ ਕੀਤੇ।

ਕੱਪ ਜੇਤੂ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਦੀ ਟੀਮ

ਮੇਜ਼ਬਾਨ:- ਜੋਤੀ ਸਮਰਾ ਦੀ ਅਗਵਾਈ ‘ਚ ਸਰੀ ਸੁਪਰ ਸਟਾਰਜ਼- ਕਾਮਾਗਾਟਾ ਮਾਰੂ ਕਬੱਡੀ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਕੱਪ ਲਈ ਸੋਨੂੰ ਸਮਰਾ, ਸੁੱਖ ਖੋਸਾ, ਸਾਬੀ ਤੱਖਰ, ਸੁੰਨੀ ਗਰੇਵਾਲ, ਪੰਮਾ ਗਿੱਲ, ਤ੍ਰਿਲੋਕ ਮੱਲੀ, ਪਾਲਾ ਸੁੰਨੜ, ਖਾਲਿਦ ਚੌਹਾਨ, ਸ਼ੀਰਾ ਮੱਲ੍ਹਾ, ਲਹਿੰਬਰ ਕੰਗ, ਹਰਮਨ ਸਮਰਾ, ਅਰਸ਼ ਸਮਰਾ, ਅੰਮ੍ਰਿਤ ਗਰੇਵਾਲ, ਜੋਸ਼ ਖੁੱਸਾ, ਹਰਜਾਪ ਜੌਹਲ, ਅਮਰਜੀਤ ਸੰਘੇੜਾ, ਬਿੱਲਾ ਸਿੱਧੂ, ਰਾੜਾ ਸਿੱਧੂ, ਅਵਤਾਰ ਧਾਲੀਵਾਲ, ਕੋਚ ਕੇ ਐਸ ਨਿੰਨੀ, ਸੰਦੀਪ ਗੁਰਦਾਸਪੁਰ, ਜੱਗਾ, ਕਰਨਵੀਰ ਲਾਲੀ, ਰਿੰਕੂ ਸਿੱਧੂ, ਸੁੱਖੀ ਸਿੱਧੂ, ਸੁਖਪਾਲ ਸਿੰਘ, ਅਮਨਦੀਪ ਸਿੰਘ, ਏਕਮ ਸਿੱਧੂ, ਈਸ਼ਰ ਸਿੱਧੂ, ਗੱਗੀ ਤੂਰ, ਜੱਸਾ ਸਿੱਧਵਾਂ ਤੇ ਨਵੀ ਵਿਰਕ ਨੇ ਅਹਿਮ ਯੋਗਦਾਨ ਪਾਇਆ। ਕੁਲਵਿੰਦਰ ਪੱਤੜ, ਰੈਂਬੋ ਸਿੱਧੂ, ਨਰਿੰਦਰ ਧਾਲੀਵਾਲ, ਗੋਲਡੀ ਧਾਲੀਵਾਲ, ਜੱਸੀ ਸਰਾਏ ਤੇ ਦਲਜੀਤ ਮਾਂਗਟ ਦੀ ਅਗਵਾਈ ‘ਚ ਯੰਗ ਕਲੱਬ ਟੋਰਾਂਟੋ ਵੱਲੋਂ ਕੱਪ ਦੀ ਸਫਲਤਾ ਲਈ ਵੱਡੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਕੱਪ ਦੌਰਾਨ ਅਲਬਰਟਾ ਤੋਂ ਐਮ.ਪੀ. ਟਿੰਮ ਉੱਪਲ ਤੇ ਜਸਰਾਜ ਸਿੰਘ ਹੱਲਣ, ਬੀ ਸੀ ਤੋਂ ਐਮ.ਪੀ. ਰਣਦੀਪ ਸਰਾਏ, ਪੰਜਾਬ ਤੋਂ ਆਲ ਇੰਡੀਆ ਟਰੱਕ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਕੁਲਤਰਨ ਸਿੰਘ ਵੀ ਵਿਸ਼ੇਸ਼ ਮਹਿਮਾਨਾਂ ਵਜੋ ਪੁੱਜੇ।

 ਸਨਮਾਨਿਤ ਸ਼ਖਸ਼ੀਅਤ ਜਨਾਬ ਸ਼ੌਕਤ ਅਲੀ ਆਪਣੇ ਖਿਡਾਰੀ ਪੁੱਤਰ ਸਨੀ ਆਦਮਵਾਲ ਨਾਲ।

ਇਨਾਮ-ਸਨਮਾਨ:-  ਕੱਪ ਦੌਰਾਨ ਪ੍ਰਬੰਧਕਾਂ ਵੱਲੋਂ ਉੱਘੇ ਕਬੱਡੀ ਪ੍ਰਮੋਟਰ ਰੈਂਬੋ ਸਿੱਧੂ ਟੋਰਾਂਟੋ ਤੇ ਨਾਮਵਰ ਜਾਫੀ ਸਨੀ ਆਦਮਵਾਲ ਦੇ ਪਿਤਾ ਜਨਾਬ ਸ਼ੌਕਤ ਅਲੀ ਨੂੰ ਸੋਨ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ
ਕਬੱਡੀ ਖਿਡਾਰੀ ਜੀਤਾ ਤਲਵੰਡੀ, ਕਮਲ ਟਿੱਬਾ, ਤਾਰੀ ਖੀਰਾਂਵਾਲ ਤੇ ਕਬੱਡੀ ਦੇ ਬੁਲਾਰੇ ਲੱਖਾ ਸਿੱਧਵਾ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨ ਕੀਤਾ ਗਿਆ। ਉੱਘੇ ਟਰਾਂਸਪੋਰਟਰ ਕੁਲਤਰਨ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਟੂਰਨਾਮੈਂਟ ਦੀ ਚੈਪੀਅਨ ਟੀਮ ਨੂੰ ਸੁੱਖ ਖੋਸਾ, ਗੁਰਮੁਖ ਖੋਸਾ, ਤੀਰਥ ਖੋਸਾ, ਇਕਬਾਲ ਚਾਹਲ, ਸਿਮਰ ਘੁੰਮਣ, ਜਸ ਘੁੰਮਣ, ਪਵਿੱਤਰ ਸਿੰਘ ਤੇ ਜੱਗਾ ਕਪੂਰਥਲਾ ਵੱਲੋਂ ਇਨਾਮ ਦਿੱਤਾ ਗਿਆ। ਉੱਪ ਜੇਤੂ ਟੀਮ ਨੂੰ ਜਵਾਹਰ ਪੱਡਾ, ਗੇਟ ਵੇਅ ਪੀਜ਼ਾ, ਚਰਨਜੀਤ ਚੰਨੀ ਤੇ ਪਾਲਾ ਸੁੰਨੜ ਵੱਲੋਂ ਇਨਾਮ ਦਿੱਤਾ ਗਿਆ।

ਮੁਕਾਬਲੇਬਾਜ਼ੀ:- ਆਰੰਭਕ ਗੇੜ ਦੇ ਪਹਿਲੇ ਮੈਚ ‘ਚ ਸਰੀ ਸੁਪਰ ਸਟਾਰਜ਼- ਕਾਮਾਗਾਟਾ ਮਾਰੂ ਕਲੱਬ ਨੇ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੂੰ 44-34 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਤਬੱਸਰ ਜੱਟ ਤੇ ਜੱਸੀ ਸਹੋਤਾ, ਜਾਫੀ ਕੱਦੂ ਰਸੂਲਪੁਰ ਤੇ ਸੰਨੀ ਆਦਮਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਜਵੀਰ ਰਾਜੂ ਕਲੱਬ ਲਈ ਧਾਵੀ ਪਿੰਦਾ ਸੱਜਣਵਾਲ, ਜਾਫੀ ਹੁਸ਼ਿਆਰਾ ਬੌਪੁਰ ਤੇ ਪੰਮਾ ਸਹੌਲੀ ਨੇ ਸੰਘਰਸ਼ਮਈ ਖੇਡ ਦਿਖਾਈ। ਦੂਸਰੇ ਮੈਚ ‘ਚ ਰਿਚਮੰਡ-ਐਬਟਸਫੋਰਡ ਕਲੱਬ ਨੇ ਗਲੇਡੀਏਟਰ ਸੰਦੀਪ ਸੰਧੂ ਕਲੱਬ ਵੈਨਕੂਵਰ ਨੂੰ 39-36 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਬਿਨਯਾਮੀਨ ਮਲਿਕ, ਚਿੱਤਪਾਲ ਚਿੱਟੀ ਤੇ ਬਲਾਲ ਢਿੱਲੋਂ, ਜਾਫੀ ਮੰਗੀ ਬੱਗਾ ਪਿੰਡ ਤੇ ਖੁਸ਼ੀ ਦੁੱਗਾ ਨੇ ਧਾਕੜ ਖੇਡ ਦਿਖਾਈ। ਗਲੇਡੀਏਟਰ ਕਲੱਬ ਵੱਲੋਂ ਧਾਵੀ ਸੁਲਤਾਨ ਸਮਸਪੁਰ ਤੇ ਕਮਲ ਨਵਾਂ ਪਿੰਡ, ਜਾਫੀ ਘੋੜਾ ਦੋਦਾ ਤੇ ਗਗਨ ਸੂਰੇਵਾਲਾ ਨੇ ਜੁਝਾਰੂ ਖੇਡ ਦਿਖਾਈ। ਤੀਸਰੇ ਮੈਚ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 45-33 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਬੁਲਟ ਖੀਰਾਂਵਾਲ, ਰਵੀ ਦਿਉਰਾ ਤੇ ਭੂਰੀ ਛੰਨਾ, ਜਾਫੀ ਸ਼ੀਲੂ ਬਾਹੂ ਅਕਬਰਪੁਰ, ਅਮਨ ਦਿਉਰਾ ਤੇ ਯੋਧਾ ਸੁਰਖਪੁਰ ਨੇ ਧੜੱਲੇਦਾਰ ਖੇਡ ਦਿਖਾਈ। ਪੰਜਾਬ ਟਾਈਗਰਜ ਲਈ ਧਾਵੀ ਹਰਜੋਤ ਭੰਡਾਲ ਦੋਨਾ ਤੇ ਜਾਫੀ ਜੱਗੂ ਹਾਕਮਵਾਲਾ ਨੇ ਸੰਘਰਸ਼ਮਈ ਖੇਡ ਦਿਖਾਈ।

ਕਬੱਡੀ ਪ੍ਰਮੋਟਰ ਰੈਂਬੋ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਐਮ ਪੀ ਰਣਦੀਪ ਸਰਾਏ, ਜੋਤੀ ਸਮਰਾ ਤੇ ਪ੍ਰਬੰਧਕ।

ਦੂਸਰੇ ਦੌਰ ਦੇ ਪਹਿਲੇ ਮੈਚ ‘ਚ ਪੰਜਾਬ ਕੇਸਰੀ ਕਲੱਬ ਨੇ ਗਲੇਡੀਏਟਰ ਸੰਦੀਪ ਸੰਧੂ ਕਲੱਬ ਵੈਨਕੂਵਰ ਨੂੰ 42-38 ਅੰਕਾਂ ਨਾਲ ਹਰਾਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਧਾਵੀ ਬਿੱਲਾ ਗੁਰਮ, ਜਸਮਨਪ੍ਰੀਤ ਰਾਜੂ ਤੇ ਮੇਸ਼ੀ ਹਰਖੋਵਾਲ, ਜਾਫੀ ਫਰਿਆਦ ਸ਼ਕਰਪੁਰ ਤੇ ਇੰਦਰਜੀਤ ਕਲਸੀਆ ਨੇ ਧਾਕੜ ਖੇਡ ਦਿਖਾਈ। ਗਲੇਡੀਏਟਰ ਕਲੱਬ ਵੱਲੋਂ ਧਾਵੀ ਸੁਲਤਾਨ ਸਮਸਪੁਰ ਤੇ ਬੰਟੀ ਟਿੱਬਾ, ਜਾਫੀ ਅੰਮ੍ਰਿਤ ਫਤਹਿਗੜ੍ਹ ਛੰਨਾ ਤੇ ਦੋਦਾ ਘੋੜਾ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਮੈਚ ‘ਚ ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਲੱਬ ਦੀ ਟੀਮ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 39-37 ਅੰਕਾਂ ਨਾਲ ਹਰਾਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਧਾਵੀ ਤਬੱਸਰ ਜੱਟ ਤੇ ਲੱਡਾ ਬੱਲਪੁਰੀਆ, ਜਾਫੀ ਜੁਲਕਰਨੈਨ ਡੋਗਰ ਤੇ ਸਨੀ ਆਦਮਵਾਲ ਨੇ ਧੜੱਲੇਦਾਰ ਖੇਡ ਦਿਖਾਈ। ਪੰਜਾਬ ਟਾਈਗਰਜ਼ ਵੱਲੋਂ ਧਾਵੀ ਹਰਜੋਤ ਭੰਡਾਲ ਦੋਨਾਂ ਤੇ ਬੂਰੀਆ ਸਿਸਰਵਾਲ, ਜਾਫੀ ਜੱਗੂ ਹਾਕਮਵਾਲਾ ਤੇ ਪ੍ਰਵੀਨ ਮਿਰਜਾਪੁਰ ਨੇ ਸੰਘਰਸ਼ਮਈ ਖੇਡ ਦਿਖਾਈ। ਤੀਸਰੇ ਮੈਚ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਨੇ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੂੰ 50-34 ਅੰਕਾਂ ਦੇ ਵੱਡੇ ਅੰਤਰ ਨਾਲ ਹਰਾਕੇ, ਆਖਰੀ ਚਾਰ ‘ਚ ਥਾਂ ਬਣਾਈ। ਜੇਤੂ ਟੀਮ ਲਈ ਧਾਵੀ ਭੂਰੀ ਛੰਨਾ, ਬੁਲਟ ਖੀਰਾਂਵਾਲ ਤੇ ਦੀਪਕ ਕਾਸ਼ੀਪੁਰ, ਜਾਫੀ ਸ਼ੀਲੂ ਬਾਹੂ ਅਕਬਰਪੁਰ,  ਯੋਧਾ ਸੁਰਖਪੁਰ ਤੇ ਅਮਨ ਦਿਉਰਾ ਨੇ ਧੜੱਲੇਦਾਰ ਖੇਡ ਦਿਖਾਈ। ਰਾਜਵੀਰ ਰਾਜੂ ਕਲੱਬ ਵੱਲੋਂ ਧਾਵੀ ਪੈਂਟਾ ਤਲਵਣ, ਪਿੰਦਾ ਸੱਜਣਵਾਲ ਤੇ ਦੀਪਾ ਲਿੱਤਰਾਂ, ਜਾਫੀ ਪੰਮਾ ਮਹੌਲੀ ਤੇ ਅਰਸ਼ ਮਹਿਤੋਤ ਨੇ ਸੰਘਰਸ਼ਮਈ ਖੇਡ ਦਿਖਾਈ।
ਪਹਿਲੇ ਸੈਮੀਫਾਈਨਲ ‘ਚ ਪੰਜਾਬ ਕੇਸਰੀ ਕਲੱਬ ਨੇ ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਲੱਬ ਦੀ ਟੀਮ ਨੂੰ 50-37 ਅੰਕਾਂ ਦੇ ਅੰਤਰ ਨਾਲ ਹਰਾਕੇ, ਫਾਈਨਲ ‘ਚ ਥਾਂ ਬਣਾਈ। ਜੇਤੂ ਟੀਮ ਲਈ ਧਾਵੀ ਸਾਜੀ ਸ਼ਕਰਪੁਰ, ਮੇਸ਼ੀ ਹਰਖੋਵਾਲ ਤੇ ਰੁਪਿੰਦਰ ਦੋਦਾ, ਜਾਫੀ ਅੰਮ੍ਰਿਤ ਔਲਖ, ਇੰਦਰਜੀਤ ਕਲਸੀਆ, ਫਰਿਆਦ ਸ਼ਕਰਪੁਰ ਤੇ ਸੱਤੂ ਖਡੂਰ ਸਾਹਿਬ ਨੇ ਧਾਕੜ ਖੇਡ ਦਿਖਾਈ। ਸਰੀ ਸੁਪਰ ਸਟਾਰਜ਼ ਵੱਲੋਂ ਧਾਵੀ ਗੋਪੀ ਰਾਏਕੋਟ, ਲੱਡਾ ਬੱਲਪੁਰੀਆ ਤੇ ਤਬੱਸਰ ਜੱਟ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਸੈਮੀਫਾਈਨਲ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਨੇ ਰਿਚਮੰਡ-ਐਬਟਸਫੋਰਡ ਕਲੱਬ ਦੀ ਟੀਮ ਨੂੰ 54-40 ਅੰਕਾਂ ਨਾਲ ਹਰਾਕੇ, ਖਿਤਾਬੀ ਦੌੜ ‘ਚ ਨਾਮ ਲਿਖਾਇਆ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ, ਬੁਲਟ ਖੀਰਾਂਵਾਲ, ਭੂਰੀ ਛੰਨਾ ਤੇ ਦੀਪਕ ਕਾਸ਼ੀਪੁਰ, ਜਾਫੀ ਯੋਧਾ ਸੁਰਖਪੁਰ, ਸ਼ੀਲੂ ਬਾਹੂ ਅਕਬਰਪੁਰ ਤੇ ਸ਼ਰਨਾ ਡੱਗੋ ਰੋਮਾਣਾ ਨੇ ਧੜੱਲੇਦਾਰ ਖੇਡ ਦਿਖਾਈ। ਰਿਚਮੰਡ ਕਲੱਬ ਲਈ ਧਾਵੀ ਬਿਨਯਾਮੀਨ ਮਲਿਕ ਤੇ ਬਲਾਲ ਢਿੱਲੋਂ, ਜਾਫੀ ਮੰਗੀ ਬੱਗਾ ਪਿੰਡ ਤੇ ਸ਼ੌਕਤ ਨੇ ਸੰਘਰਸ਼ਮਈ ਖੇਡ ਦਿਖਾਈ। ਫਾਈਨਲ ਮੁਕਾਬਲੇ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਦੀ ਟੀਮ ਨੇ ਪੰਜਾਬ ਕੇਸਰੀ ਕਲੱਬ ਦੀ ਟੀਮ ਨੂੰ 56-44 ਅੰਕਾਂ ਨਾਲ ਹਰਾਕੇ, ਲਗਾਤਾਰ ਦੂਸਰਾ ਖਿਤਾਬ ਜਿੱਤਿਆ। ਜੇਤੂ ਟੀਮ ਵੱਲੋਂ ਧਾਵੀ ਰਵੀ ਦਿਉਰਾ, ਬੁਲਟ ਖੀਰਾਂਵਾਲ ਤੇ ਭੂਰੀ ਛੰਨਾ, ਜਾਫੀ ਸੀਲੂ ਬਾਹੂ ਅਕਬਰਪੁਰ, ਅਮਨ ਦਿਉਰਾ ਤੇ ਨਿੰਦੀ ਬੇਨੜਾ ਨੇ ਧਾਕੜ ਖੇਡ ਦਿਖਾਈ। ਪੰਜਾਬ ਕੇਸਰੀ ਕਲੱਬ ਵੱਲੋਂ ਧਾਵੀ ਜਸਮਨਪ੍ਰੀਤ ਰਾਜੂ, ਰੁਪਿੰਦਰ ਦੋਦਾ ਤੇ ਗੁਰਪ੍ਰੀਤ ਬੁਰਜ ਹਰੀ ਤੇ ਜਾਫੀ ਫਰਿਆਦ ਸ਼ਕਰਪੁਰ ਨੇ ਵਧੀਆ ਖੇਡ ਦਿਖਾਈ।

ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਰਵੀ ਦਿਉਰਾ ਤੇ ਸ਼ੀਲੂ ਬਾਹੂ ਅਕਬਰਪੁਰ।

ਸਰਵੋਤਮ ਖਿਡਾਰੀ:- ਯੂਨਾਈਟਡ ਬੀ ਸੀ ਫਰੈਂਡਜ਼ ਕਬੱਡੀ ਕਲੱਬ ਕੈਲਗਰੀ ਦੇ ਖਿਡਾਰੀ ਰਵੀ ਦਿਉਰਾ ਨੇ 14 ਰੇਡਾਂ ਤੋਂ 13 ਅੰਕ ਬਟੋਰ ਕੇ ਸਰਵੋਤਮ ਧਾਵੀ ਦਾ ਅਤੇ ਸ਼ੀਲੂ ਬਾਹੂ ਅਕਬਰਪੁਰ ਨੇ 14 ਕੋਸ਼ਿਸ਼ਾਂ ਤੋਂ 5 ਜੱਫੇ ਲਗਾ ਕੇ ਬਿਹਤਰੀਨ ਜਾਫੀ ਦਾ ਖਿਤਾਬ ਜਿੱਤਿਆ।

ਸੰਚਾਲਕ ਦਲ:-ਟੂਰਨਾਮੈਂਟ ਦੌਰਾਨ ਗੁੱਲੂ ਪੱਡਾ, ਮਾ. ਬਲਜੀਤ ਸਿੰਘ ਰਤਨਗੜ੍ਹ, ਮੰਦਰ ਗਾਲਿਬ, ਬੋਲਾ ਬਲੇਰ ਖਾਂ ਤੇ ਮੱਖਣ ਸਿੰਘ ਨੇ ਅੰਪਾਇਰਿੰਗ ਦੀ ਜਿੰਮੇਵਾਰੀ ਨਿਭਾਈ। ਜਸਵੰਤ ਸਿੰਘ ਖੜਗ ਤੇ ਮਨੀ ਖੜਗ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ ਨੋਟ ਕੀਤਾ। ਮੱਖਣ ਅਲੀ, ਸੁਰਜੀਤ ਕਕਰਾਲੀ, ਇਕਬਾਲ ਗਾਲਿਬ, ਪ੍ਰਿਤਾ ਸ਼ੇਰਗੜ੍ਹ ਚੀਮਾ ਤੇ ਲੱਖਾ ਸਿੱਧਵਾਂ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ।

ਤਿਰਛੀ ਨਜ਼ਰ:- ਕੱਪ ਦੌਰਾਨ ਜਿੱਥੇ ਟੋਰਾਂਟੋ ਤੋਂ ਆਏ ਕਬੱਡੀ ਪ੍ਰਮੋਟਰਾਂ ਨੇ ਖਿਡਾਰੀਆਂ ਤੋਂ ਹਜ਼ਾਰਾਂ ਡਾਲਰ ਵਾਰੇ ਉੱਥੇ ਪ੍ਰਬੰਧਕਾਂ ਵੱਲੋਂ ਵੀ ਕੱਪ ਦੌਰਾਨ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨ ਕਰਕੇ ਵਿਲੱਖਣ ਕਾਰਜ ਕੀਤਾ। ਟੂਰਨਾਮੈਂਟ ਦੌਰਾਨ ਅਨੂਸ਼ਾਸ਼ਨ ਕਾਇਮ ਰੱਖਣ ਲਈ ਸਫਲ ਯਤਨ ਕੀਤੇ ਗਏ। ਸਨਮਾਨ ਚਿੰਨ੍ਹਾਂ ਵਜੋਂ ਪ੍ਰਬੰਧਕਾਂ ਵੱਲੋਂ ਪੰਜਾਬੀ ‘ਚ ਲਿਖੀਆਂ (ਪੈਂਤੀ ਅੱਖਰੀ ਵਾਲੀਆਂ) ਟਰਾਫੀਆਂ ਦਿੱਤੀਆਂ ਗਈਆਂ। ਕੱਪ ਜੇਤੂ ਟੀਮ ਨੇ ਹਰੇਕ ਮੈਚ ਦਰਜ਼ਨ ਤੋਂ ਵਧੇਰੇ ਅੰਕਾਂ ਨਾਲ ਜਿੱਤਿਆ।

Show More

Related Articles

Leave a Reply

Your email address will not be published. Required fields are marked *

Back to top button
Translate »