News

ਨਵੀਂ ਫੇਸਬੁੱਕ ਹੋਈ ਲਾਂਚ, ਲੋਅ ਨੈਟਵਰਕ ”ਤੇ ਵੀ ਚੱਲੇਗੀ ਤੇਜ਼

ਨਿਊਯਾਰਕ- ਫੇਸਬੁੱਕ ਨੇ ਐਂਡਰਾਇਡ ਸਮਾਰਟਫੋਨ ਯੂਜ਼ਰਸ ਲਈ ਨਵਾਂ ਮੋਬਾਈਲ ਫੋਨ ਐਪ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਫੇਸਬੁੱਕ ਲਾਈਟ ਐਪ ਨਾਮ ਨਾਲ ਉਤਾਰਿਆ ਹੈ। ਫੇਸਬੁੱਕ ਦੇ ਇਸ ਐਪ ਨੂੰ ਖਾਸਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਲਈ ਬਣਾਇਆ ਗਿਆ ਹੈ ਜਿਥੇ ਮੋਬਾਈਲ ਨੈਟਵਰਕ ਦੀ ਸਮਰੱਥਾ ਘੱਟ ਹੁੰਦੀ ਹੈ। ਇਸ ਐਪ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬਹੁਤ ਹੀ ਘੱਟ ਡਾਟਾ ‘ਚ ਕੰਮ ਕਰਦਾ ਹੈ ਜਿਸ ਨਾਲ ਫੇਸਬੁੱਕ ਵਧੀਆ ਸਪੀਡ ਨਾਲ ਚੱਲਦੀ ਹੈ।

1 ਐਮ.ਬੀ. ਤੋਂ ਵੀ ਘੱਟ ਹੈ ਸਾਈਜ਼
ਘੱਟ ਨੈਟਵਰਕ ਵਾਲੇ ਇਲਾਕਿਆਂ ‘ਚ ਸ਼ਾਨਦਾਰ ਐਕਸਪੀਰੀਐਂਸ ਦੇਣ ਵਾਲੇ ਫੇਸਬੁੱਕ ਲਾਈਟ ਐਪ ਦਾ ਸਾਈਜ਼ 1 ਐਮ.ਬੀ. ਤੋਂ ਵੀ ਘੱਟ ਹੈ। ਇਸ ਦੇ ਚੱਲਦੇ ਇਹ ਘਟੀਆ ਨੈਟਵਰਕ ‘ਤੇ ਵੀ ਕੁਝ ਹੀ ਸੈਕਿੰਡਸ ‘ਚ ਬਹੁਤ ਹੀ ਆਸਾਨੀ ਨਾਲ ਡਾਊਨਲੋਡ, ਇੰਸਟਾਲ ਤੇ ਲੋਡ ਹੋ ਜਾਂਦੀ ਹੈ।

ਫੇਸਬੁੱਕ ਕੋਰ ਐਕਸਪੀਰੀਐਂਸ ਨਾਲ ਲੈਸ ਹੈ
ਫੇਸਬੁੱਕ ਲਾਈਟ ਐਪ ‘ਚ ਫੇਸਬੁੱਕ ਦਾ ਕੋਰ ਐਕਸਪੀਰੀਐਂਸ ਵਰਗੇ ਨਿਊਜ਼ ਫੀਡ, ਸਟੇਟਸ ਅਪਡੇਟਸ, ਤਸਵੀਰਾਂ ਤੇ ਨੋਟੀਫਿਕੇਸ਼ਨਸ ਆਦਿ ਦਿੱਤੇ ਗਏ ਹਨ। ਇਸ ਮਾਮਲੇ ‘ਚ ਇਹ ਫੇਸਬੁੱਕ ਐਪ ਦੇ ਵਰਤਮਾਨ ਵਰਜ਼ਨ ਦੇ ਬਰਾਬਰ ਹੈ।

ਗੂਗਲ ਪਲੇ ਸਟੋਰ ਤੋਂ ਕਰੋ ਡਾਊਨਲੋਡ
ਫੇਸਬੁੱਕ ਲਾਈਟ ਐਪ ਨੂੰ ਗੂਗਲ ਪਲੇ ਸਟੋਰ ‘ਤੇ ਉਪਲੱਬਧ ਕਰਵਾਇਆ ਗਿਆ ਹੈ, ਜਿਥੋਂ ਤੁਸੀਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਨੂੰ ਪੂਰੇ ਏਸ਼ੀਆ ਸਣੇ ਅਫਰੀਕਾ, ਲੇਟਿਨ ਅਮਰੀਕਾ ਤੇ ਯੂਰਪ ਲਈ ਜਾਰੀ ਕੀਤਾ ਹੈ। ਇਸ ਦੇ ਬਾਅਦ ਇਹ ਦੁਨੀਆ ਦੇ ਸਾਰੇ ਦੇਸ਼ਾਂ ਲਈ ਉਪਲੱਬਧ ਕਰਵਾਇਆ ਜਾਵੇਗਾ।

Most Popular

To Top