News

ਨਿਊ ਸਾਊਥ ਵੇਲਜ਼ ਸਰਕਾਰ ਨੇ ਗ਼ਲਤ ਪਤਿਆਂ ‘ਤੇ ਭੇਜੇ ਸੈਂਕੜੇ ਬੰਦੂਕ ਲਾਈਸੈਂਸ

ਸਿਡਨੀ— ਨਿਊ ਸਾਊਥ ਵੇਲਜ਼ ਸਰਕਾਰ ਨੇ ਪੂਰੇ ਸੂਬੇ ‘ਚ ਕਰੀਬ 104 ਬੰਦੂਕ ਲਾਈਸੈਂਸਾਂ ਨੂੰ ਗਲਤ ਪਤਿਆਂ ‘ਤੇ ਭੇਜ ਦਿੱਤਾ ਹੈ। ਇੱਕ ਅੰਦਾਜ਼ੇ ਮੁਤਾਬਕ ਸਰਵਿਸ ਨਿਊ ਸਾਊਥ ਵੇਲਜ਼ (ਸਰਕਾਰ ਦੀ ਇੱਕ ਬਾਡੀ) ਵਲੋਂ ਇਸ ਮਹੀਨੇ ਦੀ ਸ਼ੁਰੂਆਤ ‘ਚ ਕਰੀਬ 2500 ਦਸਤਾਵੇਜ਼ਾਂ ਨੂੰ ਗ਼ਲਤ ਪਤਿਆਂ ‘ਤੇ ਭੇਜਿਆ ਗਿਆ ਹੈ। ਇਨ੍ਹਾਂ ‘ਚੋਂ 104 ਬੰਦੂਕ ਲਾਈਸੈਂਸ ਹਨ। ਸਰਵਿਸ ਦੀ ਇਸ ਗਲਤੀ ਤੋਂ ਬਾਅਦ ਨਿਊ ਸਾਊਥ ਵੇਲਜ਼ ‘ਚ ਹਥਿਆਰਾਂ ਨਾਲ ਸੰਬੰਧਤ ਸਟੋਰ ਹਾਈ ਅਲਰਟ ‘ਤੇ ਹਨ। ਪੁਲਸ ਨੇ ਸਟੋਰ ਮਾਲਕਾਂ ਨੂੰ ਕਿਹਾ ਹੈ ਕਿ ਕੋਈ ਵੀ ਹਥਿਆਰ ਵੇਚਣ ਤੋਂ ਪਹਿਲਾਂ ਉਹ ਪੂਰੀ ਸਾਵਧਾਨੀ ਨਾਲ ਲਾਈਸੈਂਸ ‘ਤੇ ਲੱਗੀ ਤਸਵੀਰ ਦੀ ਜਾਂਚ ਕਰਨ। ਜੇਕਰ ਖਰੀਦਦਾਰ ਦੀ ਸ਼ਕਲ ਲਾਈਸੈਂਸ ‘ਤੇ ਲੱਗੀ ਹੋਈ ਤਸਵੀਰ ਨਾਲ ਮੇਲ ਖਾਂਦੀ ਹੋਵੇ ਤਾਂ ਉਸ ਨੂੰ ਹਥਿਆਰ ਦਿੱਤਾ ਜਾਵੇ। ਇਸ ਦੇ ਨਾਲ ਸਰਵਿਸ ਨਿਊ ਸਾਊਥ ਵੇਲਜ਼ ਵਲੋਂ ਗ਼ਲਤ ਪਤਿਆਂ ‘ਤੇ ਭੇਜੇ ਗਏ ਲਾਈਸੈਂਸਾਂ ਨੂੰ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਵੀ ਪੂਰੀ ਤਰ੍ਹਾਂ ਨਾਲ ਕੀਤੀਆਂ ਜਾ ਰਹੀਆਂ ਹਨ।

Most Popular

To Top