INDIA

ਨੀਰਵ ਮੋਦੀ ‘ਤੇ CBI ਦਾ ਸ਼ਿਕੰਜਾ, 280 ਕਰੋੜ ਦੀ ਧੋਖਾਧੜੀ ਦਾ ਲੱਗਾ ਦੋਸ਼

ਨਵੀਂ ਦਿੱਲੀ — ਸੀ.ਬੀ.ਆਈ. ਨੇ 2017 ਵਿਚ ਪੰਜਾਬ ਨੈਸ਼ਨਲ ਬੈਂਕ ਨਾਲ 280.70 ਕਰੋੜ ਰੁਪਏ ਤੋਂ ਵਧ ਦੀ ਧੋਖਾਧੜੀ ਦੇ ਮਾਮਲੇ ‘ਚ ਅਰਬਪਤੀ ਹੀਰਾ ਵਪਾਰੀ ਨੀਰਵ ਮੋਦੀ, ਉਸਦੇ ਭਰਾ, ਪਤਨੀ ਅਤੇ ਕਾਰੋਬਾਰੀ ਹਿੱਸੇਦਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ‘ਚ ਪੰਜਾਬ ਨੈਸ਼ਨਲ ਬੈਂਕ ਦੇ 13 ਅਧਿਕਾਰੀਆਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।
280 ਕਰੋੜ ਦੀ ਧੋਖਾਧੜੀ
ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ‘ਤੇ ਇਹ ਕਦਮ ਚੁੱਕਿਆ ਹੈ। ਪੰਜਾਬ ਨੈਸ਼ਨਲ ਬੈਂਕ ਨੇ ਦੋਸ਼ ਲਗਾਇਆ ਹੈ ਕਿ ਮੋਦੀ, ਉਨ੍ਹਾਂ ਦੇ ਭਰਾ ਨਿਸ਼ਾਲ, ਪਤਨੀ ਐਮੀ ਅਤੇ ਮੇਹੁਲ ਚੀਨੂਭਾਈ ਚੋਕਸੀ ਨੇ ਬੈਂਕ ਦੇ ਅਧਿਕਾਰੀਆਂ ਨਾਲ ਸਾਜਿਸ਼ ਘੜ੍ਹ ਕੇ ਧੋਖਾਧੜੀ ਨੂੰ ਅੰਜਾਮ ਦਿੱਤਾ ਹੈ, ਜਿਸ ਕਾਰਨ ਬੈਂਕ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਸਾਰੇ ਦੋਸ਼ੀ ਡਾਇਮੰਡ ਆਰ ਯੂਅਰਜ਼, ਸੋਲਰ ਐਕਸਪੋਰਟਸ, ਸਟੇਲਰ ਡਾਇਮੰਡ ‘ਚ ਹਿੱਸੇਦਾਰ ਹਨ। ਇਸ ਬਾਰੇ ‘ਚ ਕੰਪਨੀ ਨੂੰ ਈ-ਮੇਲ ਭੇਜ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ।

ਇਨ੍ਹਾਂ ਧਾਰਾਵਾਂ ‘ਚ ਕੇਸ
ਅਧਿਕਾਰੀਆਂ ਅਨੁਸਾਰ ਸੀ.ਬੀ.ਆਈ. ਨੇ ਇੰਡੀਅਨ ਪੈਨਲ ਕੋਡ(ਆਈ.ਪੀ.ਸੀ.) ਦੀ ਅਪਰਾਧਿਕ ਸਾਜਿਸ਼, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਚਾਰੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਨੀਰਵ ਮੋਦੀ, ਭਰਾ ਨਿਸ਼ਾਲ ਮੋਦੀ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਕੰਪਨੀ ‘ਚ 280.70 ਕਰੋੜ ਦਾ ‘ਗਲਤ ਘਾਟਾ’ ਦਿਖਾ ਕੇ ਬੈਂਕ ਨਾਲ ਧੋਖਾਧੜੀ ਕੀਤੀ ਹੈ।
ਫੋਰਬਸ ਸੂਚੀ ‘ਚ ਬਣਾਈ ਜਗ੍ਹਾ
2016 ‘ਚ ਆਈ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਫੋਰਬਸ ਸੂਚੀ ਵਿਚ ਇਸ ਪਰਿਵਾਰ ਨੂੰ ਜਗ੍ਹਾ ਮਿਲੀ ਸੀ। ਉਸ ਸਮੇਂ ਇਨ੍ਹਾਂ ਦੀ ਜਾਇਦਾਦ 1.74 ਅਰਬ ਡਾਲਰ(11.2 ਹਜ਼ਾਰ ਕਰੋੜ) ਦੱਸੀ ਗਈ ਸੀ। ਕ੍ਰਿਸਟੀ ਜਵੈਲਰੀ ਆਕਸ਼ਨ(2010) ‘ਚ ਨੀਰਵ ਮੋਦੀ ਦੀ ਕੰਪਨੀ ਫਾਇਰ ਸਟਾਰ ਡਾਇਮੰਡ ਦਾ ਗੋਲਕੋਂਡਾ ਨੈਕਲੈੱਸ 16.29 ਕਰੋੜ ਰੁਪਏ ‘ਚ ਵਿਕਿਆ ਜਿਸ ਤੋਂ ਬਾਅਦ ਨੀਰਵ ਮੋਦੀ ਨੂੰ ਗਲੋਬਲ ਪਛਾਣ ਮਿਲੀ ਸੀ।

Click to comment

Leave a Reply

Your email address will not be published. Required fields are marked *

Most Popular

To Top