INDIA

ਨੌਜਵਾਨ ਨੂੰ ਜੀਪ ਨਾਲ ਬੰਨ੍ਹ ਕੇ ਘੁਮਾਉਣ ਦੇ ਮਾਮਲੇ ‘ਚ ਫੌਜ ‘ਤੇ ਐੱਫ. ਆਈ. ਆਰ. ਦਰਜ

ਨਵੀਂ ਦਿੱਲੀ— ਕਸ਼ਮੀਰ ‘ਚ ਇਕ ਨੌਜਵਾਨ ਨੂੰ ਜੀਪ ਦੇ ਅੱਗੇ ਬੰਨ੍ਹ ਕੇ ਘੁਮਾਉਣ ਦੇ ਮਾਮਲੇ ‘ਚ ਕਸ਼ਮੀਰ ਪੁਲਸ ਨੇ ਫੌਜ ਦੇ ਵਿਰੁੱੱਧ ਐੱਫ. ਆਈ. ਆਰ. ਦਰਜ ਕੀਤੀ ਹੈ। ਫੌਜ ਨੇ ਇਹ ਕੰਮ ਚੋਣ ਡਿਊਟੀ ‘ਚ ਗਏ ਜਵਾਨਾਂ ਅਤੇ ਅਧਿਕਾਰੀਆਂ ਨੂੰ ਸੁਰੱਖਿਅਕ ਕਢਵਾਉਣ ਲਈ ਕੀਤਾ ਸੀ, ਜਿਨ੍ਹਾਂ ਨੂੰ ਕਰੀਬ 500 ਪੱਥਰਬਾਜ਼ਾਂ ਨੇ ਘੇਰ ਲਿਆ ਸੀ। ਸੂਤਰਾਂ ਨੇ ਦੱਸਿਆ ਕਿ ਜੇਕਰ ਉਸ ਵਿਅਕਤੀ ਨੂੰ ਢਾਲ ਵਾਂਗ ਖੜ੍ਹਾ ਨਾ ਕੀਤਾ ਜਾਂਦਾ ਤਾਂ ਲੋਕਾਂ ਦੀ ਭੀੜ ਪੋਲਿੰਗ ਅਧਿਕਾਰੀਆਂ ‘ਤੇ ਹਮਲਾ ਕਰ ਦਿੰਦੀ।
ਫੌਜ ਅਧਿਕਾਰੀ ਦਾ ਸਾਥ ਦੇਵੇਗੀ ਸਰਕਾਰ
ਉੱਥੇ ਸਰਕਾਰ ਨੇ 9 ਅਪ੍ਰੈਲ ਦੀ ਇਸ ਘਟਨਾ ‘ਤੇ ਫੌਜ ਦੀ ਜਾਂਚ ਰਿਪੋਰਟ ਤੋਂ ਬਾਅਦ ਅਧਿਕਾਰੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਧਿਕਾਰੀ ਨੇ ਮੁਸ਼ਕਲ ਹਾਲਾਤ ਤੋਂ ਬਚਣ ਅਤੇ ਜਵਾਨਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਆਪਣੀ ਇੱਛਾ ਦੇ ਵਿਰੁੱਧ ਇਹ ਫੈਸਲਾ ਕੀਤਾ ਸੀ।
ਵੀਡੀਓ ਹੋਇਆ ਸੀ ਵਾਇਰਲ
ਤੁਹਾਨੂੰ ਦੱਸ ਦਈਏ ਕਿ ਕਸ਼ਮੀਰੀ ਨੌਜਵਾਨ ਨੂੰ ਆਰਮੀ ਦੀ ਜੀਪ ਨਾਲ ਬੰਨ੍ਹ ਕੇ ਘੁਮਾਉਣ ਦੀ ਇਹ ਘਟਨਾ 9 ਅਪ੍ਰੈਲ ਦੀ ਹੈ। ਕਸ਼ਮੀਰ ਦੇ ਪੱਥਰਬਾਜ਼ਾਂ ਨੂੰ ਸਬਕ ਸਿਖਾਉਣ ਦੇ ਨਾਂ ‘ਤੇ ਵੀਡੀਓ ਕਾਫੀ ਵਾਇਰਲ ਹੋਈ ਸੀ। ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸ ਦੀ ਆਲੋਚਨਾ ਕੀਤੀ ਸੀ। ਬਾਅਦ ‘ਚ ਇਸ ਦੀ ਜਾਂਚ ‘ਚ ਨੌਜਵਾਨ ਦੀ ਪਛਾਣ ਫਾਰੂਕ ਦਾਰ ਦੇ ਰੂਪ ‘ਚ ਹੋਈ ਸੀ।

Most Popular

To Top