INDIA

ਪਹਿਲੀ ਵਾਰ ਮੋਦੀ ਸਰਕਾਰ ਨੇ ਇਕ ਸਾਲ ‘ਚ ਦੂਜੀ ਵਾਰ ਜਾਰੀ ਕੀਤੀ ਆਰਥਿਕ ਸਮੀਖਿਆ ਰਿਪੋਰਟ

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਵਿੱਤੀ ਸਾਲ 2016-17 ਦੀ ਦੂਜੀ ਆਰਥਿਕ ਸਮੀਖਿਆ ਰਿਪੋਰਟ ਪੇਸ਼ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਸਰਕਾਰ ਨੇ ਇਕ ਸਾਲ ‘ਚ ਦੂਜੀ ਵਾਰ ਆਰਥਿਕ ਸਮੀਖਿਆ ਪੇਸ਼ ਕੀਤੀ। ਇਸ ‘ਚ ਚਾਲੂ ਵਿੱਤੀ ਸਾਲ ਦੌਰਾਨ ਰਾਜ ਮਾਲੀ ਸਥਿਤੀ ‘ਚ ਚੁਣੌਤੀਆਂ ਦਾ ਉਲੇਖ ਕਰਦੇ ਹੋਏ ਕਿਹਾ ਹੈ ਕਿ ਦੇਸ਼ ਲਈ ਪਹਿਲਾਂ ਅੰਦਾਜ਼ਨ 6.75 ਨਾਲ 7.5 ਫੀਸਦੀ ਦੇ ਵਾਧੇ ਤੋਂ ਉਪਰੀ ਦਾਇਰੇ ਨੂੰ ਹਾਸਲ ਕਰਨਾ ਔਖਾ ਹੋਵੇਗਾ।
ਸਮੀਖਿਆ ‘ਚ ਨੀਤੀਗਤ ਵਿਆਜ਼ ਦਰ ‘ਚ ਹੋਰ ਕਮੀ ਕੀਤੇ ਜਾਣ ‘ਤੇ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਆਰਥਿਕ ਵਾਧੇ ਨੂੰ ਗਤੀ ਦਿੱਤੀ ਜਾ ਸਕੇ। ਆਰਥਿਕ ਸਮੀਖਿਆ ‘ਚ ਰੁਪਏ ਦੀ ਮੁਦਰਾ ਦਰ ‘ਚ ਤੇਜ਼ੀ, ਖੇਤੀਬਾੜੀ ਕਰਜਾ ਮੁਆਫੀ, ਬੈਕਾਂ ਅਤੇ ਕੰਪਨੀਆਂ ਦੀ ਬੈਲੇਂਸ ਸ਼ੀਟ ਦੀ ਜੁੜਵਾ ਸਮੱਸਿਆ, ਬਿਜਲੀ ਅਤੇ ਦੁਰਸੰਚਾਰ ਖੇਤਰ ‘ਚ ਕਰਜ਼ਾ ਵਸੂਲੀ ਦੀ ਵੱਧਦੀ ਚੁਣੌਤੀ, ਮਾਲ ਅਤੇ ਸੇਵਾ ਕਰ (ਜੀ. ਐਸ. ਟੀ.) ਲਾਗੂ ਕਰਨ ‘ਚ ਸ਼ੁਰੂਆਤੀ ਦਿੱਕਤਾਂ ਨੂੰ ਵਾਧੂ ਦਰ ਲਈ ਚੁਣੌਤੀ ਦੱਸਿਆ ਗਿਆ ਹੈ।
ਸਮੀਖਿਆ ‘ਚ ਕਿਹਾ ਗਿਆ ਹੈ ਕਿ ਅਰਥਵਿਵਸਥਾ ਅਜੇ ਪੂਰੀ ਗਤੀ ‘ਚ ਨਹੀਂ ਆ ਸਕੀ ਹੈ, ਜਦਕਿ ਇਸ ‘ਤੇ ਇਕ ਤੋਂ ਬਾਅਦ ਇਕ ਵਿਸਫੋਟਕ ਪ੍ਰਭਾਵ ਪੈਂਦੇ ਰਹੇ ਹਨ। ਵਿੱਤ ਮੰਤਰਾਲੇ ਦੇ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬ੍ਰਮਣਯਮ ਵਲੋਂ ਤਿਆਰ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਖੇਤੀਬਾੜੀ ਕਰਜ਼ਾ ਮੁਆਫੀ ਨਾਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 0.7 ਫੀਸਦੀ ਨਾਲ ਬਰਾਬਰ ਆਰਥਿਕ ਮੰਗ ਘੱਟ ਹੋ ਸਕਦੀ ਹੈ।
ਸਮੀਖਿਆ ‘ਚ ਅਨੁਮਾਨ ਲਾਇਆ ਹੈ ਕਿ ਖੇਤੀਬਾੜੀ ਯੋਜਨਾਵਾਂ ‘ਤੇ ਸੂਬਿਆਂ ਨੂੰ ਕੁੱਲ 2.7 ਲੱਖ ਕਰੋੜ ਰੁਪਏ ਤੱਕ ਖਰਚ ਕਰਨੇ ਪੈ ਸਕਦੇ ਹਨ। ਸਮੀਖਿਆ ‘ਚ ਕਿਹਾ ਗਿਆ ਹੈ ਕਿ ਮੁਦਰਾ ਮਹਿੰਗਾਈ 4 ਫੀਸਦੀ ਦਰਮਿਆਨ ਟੀਚੇ ਤੋਂ ਹੇਠਾ ਬਣੇ ਰਹਿਣ ਦੀ ਉਮੀਦ ਹੈ। ਵਿੱਤੀ ਘਾਟੇ ਬਾਰੇ ‘ਚ ਅਨੁਮਾਨ ਲਾਇਆ ਹੈ ਕਿ 2017-18 ‘ਚ ਜੀ. ਡੀ. ਪੀ. ਦੇ 3.2 ਫੀਸਦੀ ਦੇ ਬਰਾਬਰ ਰਹੇਗਾ, ਜਦਕਿ ਪਿਛਲੇ ਵਿੱਤੀ ਸਾਲ ‘ਚ ਇਹ 3.5 ਫੀਸਦੀ ਸੀ।
ਸਾਲ 2016-17 ਲਈ ਇਹ ਦੂਜੀ ਆਰਥਿਕ ਸਮੀਖਿਆ ਹੈ। ਇਹ ਪਹਿਲਾਂ ਮੌਕਾ ਹੈ, ਜਦੋਂ ਇਕ ਸਾਲ ਲਈ 2 ਵਾਰ ਸਮੀਖਿਆ ਪੇਸ਼ ਕੀਤੀ ਗਈ ਹੈ ਕਿਉਂਕਿ ਇਸ ਵਾਰ ਬਜਟ ਪਹਿਲਾਂ ਪੇਸ਼ ਕੀਤਾ ਗਿਆ ਸੀ। ਸਮੀਖਿਆ ‘ਚ ਕਿਹਾ ਗਿਆ ਕਿ ਇਸ ਸਮਾ ਰੀਪੋ ਰੇਟ ਸੁਭਾਵਿਕ ਵਿਆਜ਼ ਦਰ (ਜੀ.ਡੀ.ਪੀ. ਦੀ ਵਾਸਤਵਿਕ ਵਾਧੇ ਦੀ ਔਸਤ) ਨਾਲ 0.25-0.75 ਫੀਸਦੀ ਤਕ ਉਚੀ ਚੱਲ ਰਹੀ ਹੈ ਜਦਕਿ ਇਸ ਸਮੇਂ ਮੁਦਰਾ ਨੀਤੀ ਨੂੰ ਹੋਰ ਨਰਮ ਬਣਾਉਣ ਦੀ ਬੜੀ ਗੁੰਜਾਇਸ਼ ਹੈ।
ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਅਜੇ ਪਿਛਲੇ ਹਫਤੇ ਦੋਮਾਸਿਕ ਨੀਤੀਗਤ ਸਮੀਖਿਆ ‘ਚ ਰੀਪੋ ਰੇਟ 0.25 ਫੀਸਦੀ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਰੀਪੋ ਦਰ ਉਹ ਵਿਆਜ਼ ਦਰ ਹੈ ਜਿਸ ‘ਤੇ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਥੋੜੀ ਲੋੜ ਲਈ ਨਕਦੀ ਉਪਲੱਬਧ ਕਰਾਉਂਦਾ ਹੈ। ਰੀਪੋ ਰੇਟ ਇਸ ਸਮੇਂ ਨਵੰਬਰ 2010 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਹੈ।

Most Popular

To Top