INDIA

ਪਹੀਆਂ ਦੇ ਵਿਚਕਾਰ ਫਸਿਆ ਵਿਅਕਤੀ, ਦੋ ਹਿੱਸਿਆਂ ‘ਚ ਵੰਡਿਆ ਸਰੀਰ

ਕਾਨਪੁਰ— ਯੂ.ਪੀ ਦੇ ਕਾਨਪੁਰ ‘ਚ ਇਕ ਵਿਅਕਤੀ ਨੇ ਤੇਜ਼ ਰਫਤਾਰ ਟਰੱਕ ਦੇ ਸਾਹਮਣੇ ਛਾਲ ਮਾਰ ਕੇ ਸੁਸਾਇਡ ਕਰ ਲਿਆ। ਜਿਸ ਤਰ੍ਹਾਂ ਹੀ ਵਿਅਕਤੀ ਟਰੱਕ ਦੇ ਸਾਹਮਣੇ ਆਇਆ, ਟਰੱਕ ਨੇ ਵਿਅਕਤੀ ਨੂੰ ਕੁਚਲ ਦਿੱਤਾ। ਉਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਇਸ ਦੇ ਬਾਅਦ ਵੀ ਉਹ ਅੱਧੇ ਘੰਟੇ ਲਈ ਜਿਊਂਦਾ ਰਿਹਾ ਅਤੇ ਲੋਕਾਂ ਤੋਂ ਪੀਣ ਲਈ ਪਾਣੀ ਮੰਗਦਾ ਰਿਹਾ। ਉਹ ਟਰੱਕ ਦੇ ਪਹੀਏ ਵਿਚਕਾਰ ਅੱਧਾ ਘੰਟਾ ਤੜਪਦਾ ਰਿਹਾ ਪਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਸ ਨੂੰ ਕੋਈ ਪਾਣੀ ਪਿਲਾ ਸਕੇ। ਜਦੋਂ ਪੁਲਸ ਮੌਕੇ ‘ਤੇ ਪੁੱਜੀ ਤਾਂ ਉਸ ਦੇ ਸਰੀਰ ਨੂੰ ਟੈਕਸੀ ‘ਚ ਰੱਖਿਆ ਅਤੇ ਹਸਪਤਾਲ ਲੈ ਗਏ। ਰਸਤੇ ‘ਚ ਉਸ ਦੀ ਮੌਤ ਹੋ ਗਈ।

Most Popular

To Top