News

ਪਾਕਿਸਤਾਨ ‘ਚ ਪਹਿਲੀ ਵਾਰ ਸਿੱਖ ਲਾੜੇ ਦੇ ਪਹਿਰਾਵੇ ਨੂੰ ਫੈਸ਼ਨ ਸ਼ੋਅ ‘ਚ ਕੀਤਾ ਗਿਆ ਪੇਸ਼

ਲਾਹੌਰ/ਅੰਮ੍ਰਿਤਸਰ—ਪਾਕਿਸਤਾਨ ‘ਚ ਪਹਿਲੀ ਵਾਰ ਕਿਸੇ ਵੱਡੇ ਪੱਧਰ ਦੇ ਫੈਸ਼ਨ ਸ਼ੋਅ ‘ਚ ਸਿੱਖ ਵਿਆਹਾਂ ਦੇ ਪਹਿਰਾਵੇ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪਾਕਿਸਤਾਨ ਦੇ ਪਹਿਲੇ ਸਿੱਖ ਮਾਡਲ ਤਰਨਜੀਤ ਸਿੰਘ ਨੇ ਇੱਥੋਂ ਦੇ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਖ਼ਦੀਜ਼ਾ ਅਤੇ ਉਬੈਦ ਵੱਲੋਂ ਲਾਹੌਰ ਦੇ ਹੋਟਲ ‘ਚ ਕਰਾਏ ਗਏ ਇਸ ਫੈਸ਼ਨ ਸ਼ੋਅ ‘ਚ ਹਿੱਸਾ ਲਿਆ। ਸਿੰਘ ਨੇ ਸਿਰ ‘ਤੇ ਦਸਤਾਰ ਸਜਾ ਕੇ ਅਤੇ ਹੱਥਾਂ ‘ਚ ਤਲਵਾਰ ਫੜ੍ਹ ਕੇ ਰੈਂਪ ਵਾਕ ਕੀਤਾ। ਉਸ ਨੇ ਇਸ ਮੌਕੇ ਕੇਸਰੀ ਰੰਗ ਦੀ ਪਗੜੀ ਅਤੇ ਸ਼ੇਰਵਾਨੀ ਪਾਈ ਹੋਈ ਸੀ, ਜਦੋਂ ਕਿ ਇਸ ਰੈਂਪ ਵਾਕ ਵਿਚ ਉਸ ਦੀ ਸਾਥੀ ਮਹਿਲਾ ਮਾਡਲ ਨੇ ਲਾਲ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ । ਤਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਕ ਉਪਰਾਲਾ ਕੀਤਾ ਹੈ ਕਿ ਪਾਕਿਸਤਾਨੀ ਲੋਕ ਵੀ ਜਾਣ ਸਕਣ ਕਿ ਸਿੱਖ ਵਿਆਹਾਂ ਦਾ ਰੂਪ-ਰੰਗ ਕਿਹੋ ਜਿਹਾ ਹੁੰਦਾ ਹੈ। ਇਸ ਕਾਰਨ ਉਸ ਨੇ ਸ਼ੋਅ ਦੇ ਪ੍ਰਬੰਧਕਾਂ ਨੂੰ ਆਪਣੇ ਸ਼ੋਅ ‘ਚ ਸਿੱਖ ਬ੍ਰਾਈਡ ਗਰੂਮ ਡ੍ਰੈੱਸ ਨੂੰ ਸ਼ਾਮਲ ਕਰਨ ਲਈ ਰਾਜ਼ੀ ਕਰਵਾਇਆ। ਫੈਸ਼ਨ ਸ਼ੋਅ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਪਾਕਿਸਤਾਨ ਵਿਚ ਸਿੱਖ ਵਿਆਹ ਦੀ ਉਪਰੋਕਤ ਸ਼ਾਹੀ ਅਤੇ ਵੱਖਰੀ ਦਿੱਖ ਵਾਲੇ ਪਹਿਰਾਵੇ ਨੂੰ ਕਰਾਚੀ, ਇਸਲਾਮਾਬਾਦ ਸਹਿਤ ਹੋਰਨਾਂ ਵੱਡੇ ਸ਼ਹਿਰਾਂ ਵਿਚ ਕਰਵਾਉਣ ਵਾਲੇ ਫੈਸ਼ਨ ਸ਼ੋਅ ‘ਚ ਵੀ ਸ਼ਾਮਲ ਕੀਤਾ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top