News

ਪਾਕਿਸਤਾਨ ਨੇ ਹੱਤਿਆ ਦੇ 11 ਦੋਸ਼ੀ ਫਾਂਸੀ ”ਤੇ ਚੜ੍ਹਾਏ

ਲਾਹੌਰ— ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਤੋਂ ਸਿਰਫ ਦੋ ਦਿਨ ਪਹਿਲਾਂ ਪਾਕਿਸਤਾਨ ਦੀਆਂ ਜੇਲਾਂ ‘ਚ 11 ਦੋਸ਼ੀਆਂ ਨੂੰ ਅੱਜ ਫਾਂਸੀ ਦੇ ਦਿੱਤੀ ਗਈ। ਲਾਹੌਰ ਦੀ ਕੋਰਟ ਲੱਖਪਤ ਜੇਲ ‘ਚ ਇਕ ਕੈਦੀ ਨੂੰ ਫਾਂਸੀ ‘ਤੇ ਚੜ੍ਹਾਇਆ ਗਿਆ, ਰਾਵਲਪਿੰਡੀ ਦੀ ਆਦਿਆਲਾ ਜੇਲ ‘ਚ ਤਿੰਨ ਕੈਦੀਆਂ ਨੂੰ, ਫੈਸਲਾਬਾਦ ਦੀ ਸੈਂਟਰਲ ਜੇਲ ‘ਚ 2 ਅਤੇ ਗੁਜਰਾਂਵਾਲਾ ਸੈਂਟਰਲ ਜੇਲ ‘ਚ ਇਕ ਕੈਦੀ ਨੂੰ ਫਾਂਸੀ ਦੇ ਦਿੱਤੀ ਗਈ। ਇਸੇ ਤਰ੍ਹਾਂ ਸਿਆਲਕੋਟ ‘ਚ 1 ਅਤੇ ਬਹਾਵਲਪੁਰ ਜੇਲ ‘ਚ 2 ਕੈਦੀਆਂ ਨੂੰ ਫਾਂਸੀ ‘ਤੇ ਚੜ੍ਹਾ ਦਿੱਤਾ ਗਿਆ, ਜਦਕਿ ਜੇਹਲਮ ਅਤੇ ਡੇਰਾਗਾਜ਼ੀ ਖਾਨ ਜੇਲਾਂ ‘ਚ ਵੀ ਇਕ-ਇਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਗਈ।

Most Popular

To Top