News

ਪਾਕਿ ‘ਚ ਸੁਪਰੀਮ ਕੋਰਟ ਨੇ ਸ਼ਮਸ਼ਾਨ ਘਾਟ ਦੇ ਐਕਵਾਇਰ ‘ਤੇ ਲਿਆ ਨੋਟਿਸ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਰਾਚੀ ਵਿਚ ਹਿੰਦੂ ਭਾਈਚਾਰੇ ਦੇ ਸ਼ਮਸ਼ਾਨ ਘਾਟ ਦਾ, ਵਿਕਲਪਿਕ ਜ਼ਮੀਨ ਜਾਂ ਮੁਆਵਜ਼ਾ ਦਿੱਤੇ ਬਿਨਾ ਕਥਿਤ ਤੌਰ ‘ਤੇ ਐਕਵਾਇਰ ਕਰਨ ਨੂੰ ਲੈ ਕੇ ਸਿੰਧ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ‘ਤੇ ਖੁਦ ਨੋਟਿਸ ਕਰਦੇ ਹੋਏ ਪ੍ਰਧਾਨ ਜੱਜ ਮੀਆਂ ਸ਼ਾਕਿਦ ਨਿਸਾਰ ਨੇ ਕੱਲ ਸਿੰਧ ਸਰਕਾਰ ਨੂੰ ਇਸ ਸੰਬੰਧ ਵਿਚ ਵਿਸਤਾਰ ਨਾਲ ਰਿਪੋਰਟ ਦਾਖਲ ਕਰਨ ਲਈ ਦੋ ਹਫਤੇ ਦੀ ਸਮੇਂ ਸੀਮਾ ਦਿੱਤੀ ਹੈ।
ਇਕ ਅੰਗਰੇਜੀ ਅਖਬਾਰ ਮੁਤਾਬਕ ਹਿੰਦੂ ਭਾਈਚਾਰੇ ਦੇ ਨੇਤਾ ਸ਼੍ਰੀ ਰਾਮ ਨਾਥ ਮਹਾਰਾਜ ਦੀ ਅਰਜੀ ‘ਤੇ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਿੰਧ ਦੀ ਸਰਕਾਰ ਨੇ ਸਾਲ 2008 ਵਿਚ ਲਿਆਰੀ ਐਕਸਪ੍ਰੈੱਸਵੇ ਬਣਾਉਣ ਲਈ ਹਿੰਦੂ ਭਾਈਚਾਰੇ ਦੀ ਜ਼ਮੀਨ ‘ਤੇ ਕਬਜਾ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ 9 ਸਾਲ ਬਾਅਦ ਵੀ ਉਨ੍ਹਾਂ ਨੂੰ ਇਸ ਬਦਲੇ ਕੋਈ ਹੋਰ ਜ਼ਮੀਨ ਜਾਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸ਼ਮਸ਼ਾਨ ਘਾਟ ਨਾ ਹੋਣ ਕਾਰਨ ਹਿੰਦੂ ਭਾਈਚਾਰੇ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਜੱਜ ਨੇ ਸਿੰਧ ਦੇ ਮੁੱਖ ਸਕੱਤਰ ਨੂੰ ਵਿਸਤ੍ਰਿਤ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ।

Most Popular

To Top