INDIA

ਪ੍ਰਿਯੰਕਾ-ਰਾਹੁਲ ਦੇ ਹੱਥਾਂ ‘ਚ ਤੀਰ ਕਮਾਨ ਵਾਲਾ ਪੋਸਟਰ , ਨੋਟਬੰਦੀ ਦੇ ਰਾਵਣ ਨੂੰ ਸਾੜਨ ਦੀ ਗੱਲ

ਇਲਾਹਾਬਾਦ – ਇਥੋਂ ਦੇ ਕਾਂਗਰਸੀ ਆਗੂਆਂ ਨੇ ਚੋਟੀ ਦੀ ਲੀਡਰਸ਼ਿਪ ਨੂੰ ਆਪਣੇ ਹੀ ਅੰਦਾਜ਼ ਵਿਚ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਲਾਹਾਬਾਦ ਕਾਂਗਰਸ ਦੇ ਨੇਤਾ ਹਸੀਬ ਅਹਿਮਦ ਅਤੇ ਤ੍ਰਿਭੁਵਨ ਤਿਵਾੜੀ ਵਲੋਂ ਦੁਸਹਿਰੇ ਦੇ ਮੌਕੇ ‘ਤੇ ਇਕ ਪੋਸਟਰ ਜਾਰੀ ਕੀਤਾ ਗਿਆ ਜਿਸ ਵਿਚ ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਤੀਰ ਕਮਾਨ ਨਾਲ ਦਿਖਾਇਆ ਗਿਆ ਹੈ।
ਪੋਸਟਰ ਵਿਚ ਮੋਟੇ-ਮੋਟੇ ਅੱਖਰਾਂ ਵਿਚ ਜੀ. ਐੱਸ. ਟੀ., ਨੋਟਬੰਦੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗਰੀਬੀ, ਧੋਖਾ, ਜੁਮਲੇਬਾਜ਼ੀ, ਹਿਟਲਰਸ਼ਾਹੀ ਦੇ ਰਾਵਣ ਨੂੰ ਸਾੜਨ ਦੀ ਗੱਲ ਕਹੀ ਗਈ ਹੈ। ਫਿਲਮ ਬਾਹੂਬਲੀ ਦੇ ਮੁੱਖ ਕਿਰਦਾਰਾਂ ਦੇ ਪਹਿਰਾਵੇ ਵਿਚ ਰਾਹੁਲ ਅਤੇ ਪ੍ਰਿਯੰਕਾ ਨੂੰ ਦਿਖਾਇਆ ਗਿਆ ਹੈ।
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਪੋਸਟਰ ਵਿਚ ਦਿਖਾਇਆ ਗਿਆ ਹੈ। ਨਾਲ ਹੀ ਯੂ. ਪੀ. ਦੇ ਕਾਂਗਰਸੀ ਨੇਤਾ ਪ੍ਰਮੋਦ ਤਿਵਾੜੀ ਨੂੰ ਵੀ ਥਾਂ ਮਿਲੀ ਹੈ। ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਹਸੀਬ ਅਹਿਮਦ ਅਤੇ ਤ੍ਰਿਭੁਵਨ ਤਿਵਾੜੀ ਪ੍ਰਮੋਦ ਤਿਵਾੜੀ ਨਾਲ ਜੁੜੇ ਹੋਏ ਹਨ। ਅੰਤ ਵਿਚ ਕਾਂਗਰਸੀ ਨੇਤਾਵਾਂ ਵਲੋਂ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

Most Popular

To Top