News

ਫੇਸਬੁੱਕ ਲਾਈਵ ਕਰ 3 ਕੁੜੀਆਂ ਵੇਚ ਰਹੀਆਂ ਸਨ ਬੀਅਰ, ਚੜ੍ਹੀਆਂ ਪੁਲਸ ਹੱਥੀਂ

ਬੈਂਕਾਕ— ਆਕਰਸ਼ਿਤ ਕੱਪੜਿਆਂ ਵਿਚ ਫੇਸਬੁੱਕ ਲਾਈਵ ਕਰਨ ਵਾਲੀਆਂ 3 ਕੁੜੀਆਂ ਨੂੰ ਥਾਈਲੈਂਡ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਖੂਬਸੂਰਤ ਦਿੱਸਣ ਵਾਲੀਆਂ ਇਹ ਤਿੰਨੇ ਕੁੜੀਆਂ ਪ੍ਰੀਜੈਂਟਰ ਫੇਸਬੁੱਕ ਲਾਈਵ ਜ਼ਰੀਏ ਬੀਅਰ ਦਾ ਪ੍ਰਚਾਰ ਕਰ ਰਹੀਆਂ ਸਨ। ਇਕ ਰੈਸਟੋਰੈਂਟ ਤੋਂ ਇਹ ਕੁੜੀਆਂ ਇਕ ਬੀਅਰ ਖਰੀਦਣ ‘ਤੇ ਦੂਜੀ ਮੁਫਤ ਵਿਚ ਪਾਉਣ ਦਾ ਆਫਰ ਦੇ ਰਹੀਆਂ ਸਨ।
ਫੇਸਬੁੱਕ ਲਾਈਵ ਕਰਨ ‘ਤੇ ਹੋਈਆਂ ਗ੍ਰਿਫਤਾਰ
ਇਹ ਪੂਰਾ ਮਾਮਲਾ ਥਾਈਲੈਂਡ ਦੇ ਸਾਰਾਬੁਰੀ ਮੁਆਂਗ ਜ਼ਿਲ੍ਹੇ ਦੇ ਰੈਸਟੋਰੈਂਟ ਦਾ ਹੈ, ਜਿੱਥੇ 31 ਜੁਲਾਈ ਦੀ ਰਾਤ ਨੂੰ 3 ਕੁੜੀਆਂ ਫੇਸਬੁੱਕ ਲਾਈਵ ਕਰ ਕੇ ਬੀਅਰ ਦਾ ਪ੍ਰਚਾਰ ਕਰ ਰਹੀਆਂ ਸਨ। ਕਾਸਪਲੇ ਪਹਿਰਾਵਾ ਪਾਈ ਇਹ ਕੁੜੀਆਂ ਇਕ ਬੀਅਰ ਖਰੀਦਣ ‘ਤੇ ਦੂਜੀ ਫ੍ਰੀ ਮਿਲਣ ਦਾ ਪ੍ਰਚਾਰ ਕਰ ਰਹੀਆਂ ਸਨ, ਜਿਸ ਮਗਰੋਂ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਇਨ੍ਹਾਂ ਤਿੰਨੇ ਕੁੜੀਆਂ ਦੀ ਉਮਰ 20 ਸਾਲ ਦੇ ਕਰੀਬ ਹੈ। ਇਨ੍ਹਾਂ ਦੀ ਪਹਿਚਾਣ ਜਨਸਖਾ, ਨੰਥਿਡਾ ਅਤੇ ਨੰਥਾਰਿਕਾ ਦੇ ਤੌਰ ‘ਤੇ ਹੋਈ ਹੈ। ਥਾਈਲੈਂਡ ਦੇ ‘ਅਲਕੋਹਲਿਕ ਬੀਵਰੇਜ ਐਕਟ 2008’ ਨੂੰ ਤੋੜਨ ਦੇ ਦੋਸ਼ ਵਿਚ ਇਨ੍ਹਾਂ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਐਕਟ ਤਹਿਤ ਸਰਵਜਨਕ ਜਗ੍ਹਾ ‘ਤੇ ਸ਼ਰਾਬ ਵੇਚਣਾ ਗੈਰ-ਕਾਨੂੰਨੀ ਹੈ। ਨੰਥਾਰਿਕਾ ਨੇ ਦੱਸਿਆ ਕਿ ਉਹ ‘ਬਾਏ ਵਨ ਗੇੱਟ ਵਨ ਫ੍ਰੀ’ ਬੀਅਰ ਦਾ ਪ੍ਰਚਾਰ ਕਰ ਰਹੀ ਸੀ , ਜੋ ਰਾਤ 9 ਵਜੇ ਤੱਕ ਹੀ ਉਪਲਬਧ ਸੀ।

Most Popular

To Top