News

ਫੈਂਟਾਨਾਇਲ ਨਸ਼ੀਲੀਆਂ ਗੋਲੀਆਂ ਖਾਣ ਨਾਲ ਕੈਲਗਰੀ ‘ਚ ਹੋਈਆਂ ਸਭ ਤੋਂ ਵਧ ਮੌਤਾਂ

ਕੈਲਗਰੀ— ਸਾਲ 2017 ਦੇ ਪਹਿਲੇ 6 ਹਫਤਿਆਂ ਦੌਰਾਨ ਵਧ ਮਾਤਰਾ ‘ਚ ਫੈਂਟਾਨਾਇਲ ਨਸ਼ੀਲੀਆਂ ਗੋਲੀਆਂ ਖਾਣ ਨਾਲ ਐਲਬਰਟਾ ‘ਚ 51 ਮੌਤਾਂ ਹੋ ਚੁੱਕੀਆਂ ਹਨ। ਕੈਲਗਰੀ ‘ਚ ਸਭ ਤੋਂ ਵਧ 25 ਮੌਤਾਂ ਹੋਈਆਂ। ਐਡਮਿੰਟਨ ‘ਚ 12 ਮੌਤਾਂ ਹੋਈਆਂ ਜਦ ਕਿ ਇਸ ਸਮੇਂ ਦੌਰਾਨ ਉਤਰੀ ਜੋਨ ‘ਚ 8 ਮੌਤਾਂ ਹੋਈਆਂ। ਇਹ ਖੁਲਾਸਾ ਇਕ ਤਾਜਾ ਰਿਪੋਰਟ ‘ਚ ਕੀਤਾ ਗਿਆ ਹੈ। ਰਿਪੋਟਰ ਅਨੁਸਾਰ ਪਹਿਲੀ ਜਨਵਰੀ ਤੋਂ 11 ਫਰਵਰੀ ਤੱਕ ਫੈਂਟਾਨਾਇਲ ਖਾਣ ਨਾਲ ਹਰ ਰੋਜ਼ ਇਕ ਤੋਂ ਵਧ ਮੌਤਾਂ ਹੋਈਆਂ। ਐਲਬਰਟਾ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਕਰੇਨ ਨੇ ਕਿਹਾ ਹੈ ਕਿ 2016 ਦੀ ਚੌਥੀ ਤਿਮਾਹੀ ਦੌਰਾਨ ਫੈਂਟਾਨਾਇਲ ਗੋਲੀਆਂ ਖਾ ਕੇ ਮਰਨ ਵਾਲਿਆਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਸੀ। ਤਕਰੀਬਨ ਉਹ ਹੀ ਰੁਝਾਨ ਹੁਣ ਵੀ ਬਰਕਰਾਰ ਹੈ। ਰਿਪੋਰਟ ‘ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕਾਰਫੈਂਟਾਨਿਲ ਨਸ਼ੀਲੀਆਂ ਗੋਲੀਆਂ ਖਾਣ ਨਾਲ ਮੌਤਾਂ ਦੀ ਗਿਣਤੀ ‘ਚ ਵੀ ਭਾਰੀ ਵਾਧਾ ਹੋਇਆ ਹੈ। ਇਹ ਇਕ ਸਿੰਥੈਟਿਕ ਨਸ਼ੀਲੀ ਗੋਲੀ ਹੈ ਅਤੇ ਫੈਂਟਾਨਾਇਲ ਨਾਲੋਂ 100 ਗੁਣਾ ਵਧੇਰੇ ਜ਼ਹਿਰੀਲੀ ਹੈ। ਉਕਤ ਸਮੇਂ ਦੌਰਾਨ ਐਲਬਰਟਾ ‘ਚ ਕਾਰਫੈਂਟਾਨਿਲ ਖਾਣ ਨਾਲ 15 ਵਿਅਕਤੀ ਮਾਰੇ ਗਏ ਜਦੋਂ ਕਿ ਪਿਛਲੇ ਪੂਰੇ ਸਾਲ ਦੌਰਾਨ ਇਸ ਨਸ਼ੀਲੇ ਪਦਾਰਥ ਨਾਲ 30 ਵਿਅਕਤੀ ਮਾਰੇ ਗਏ ਸਨ।

Click to comment

Leave a Reply

Your email address will not be published. Required fields are marked *

Most Popular

To Top