News

ਬਰਾਕ ਓਬਾਮਾ ਨੇ 16 ਜਨਵਰੀ ਨੂੰ ‘ਧਾਰਮਿਕ ਆਜ਼ਾਦੀ ਦਿਵਸ’ ਕੀਤਾ ਐਲਾਨ

ਵਾਸ਼ਿੰਗਟਨ— ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੇ ਨਾਗਰਿਕਾਂ ਨੂੰ ਧਾਰਮਿਕ ਅਸਹਿਣਸ਼ੀਲਤਾ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕਰਦੇ ਹੋਏ ਸਲਾਨਾ ਪਰੰਪਰਾ ਮੁਤਾਬਕ 16 ਜਨਵਰੀ ਨੂੰ ‘ਧਾਰਮਿਕ ਆਜ਼ਾਦੀ ਦਿਵਸ’ ਐਲਾਨ ਕੀਤਾ। ਓਬਾਮਾ ਨੇ ਸ਼ੁੱਕਰਵਾਰ ਨੂੰ ਕਿਹਾ, ”ਧਾਰਮਿਕ ਆਜ਼ਾਦੀ ਦਾ ਸਿਧਾਂਤ ਸਾਂਝਾ ਸੱਭਿਆਚਾਰ, ਧਰਮ ਜਾਂ ਵਿਸ਼ਵਾਸ ‘ਤੇ ਆਧਾਰਿਤ ਨਹੀਂ ਹੈ, ਸਗੋਂ ਕਿ ਆਜ਼ਾਦੀ ਲਈ ਸਾਡੀ ਸਾਂਝੀ ਵਚਨਬੱਧਤਾ ‘ਤੇ ਆਧਾਰਿਤ ਹੈ।”
ਓਬਾਮਾ ਨੇ ਇਸ ਦੇ ਨਾਲ ਹੀ ਅਜਿਹੀ ਰਾਜਨੀਤੀ ਨੂੰ ਨਕਾਰਣ ਦੀ ਅਪੀਲ ਕੀਤੀ, ਜੋ ਲੋਕਾਂ ਨੂੰ ਉਨ੍ਹਾਂ ਦੇ ਧਰਮ ਕਾਰਨ ਨਿਸ਼ਾਨਾ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਹਿੱਸਾ ਹੋਣ ਦਾ ਮਤਲਬ ਕਟੜਤਾ ਨੂੰ ਨਕਾਰਣਾ ਅਤੇ ਦੂਜਿਆਂ ਲਈ ਆਵਾਜ਼ ਚੁੱਕਣਾ ਹੈ, ਭਾਵੇਂ ਹੀ ਉਨ੍ਹਾਂ ਦੀ ਆਸਥਾ ਕੁਝ ਵੀ ਹੋਵੇ, ਚਾਹੇ ਉਹ ਹਿਜਾਬ ਪਹਿਨਣ ਜਾਂ ਟੋਪੀ। ਓਬਾਮਾ ਨੇ ਇਸ ਗੱਲ ‘ਤੇ ਦੁੱਖ ਜ਼ਾਹਰ ਕੀਤਾ ਕਿ ਸਾਲ 2015 ‘ਚ ਹੋਏ ਨਫਰਤ ਫੈਲਾਉਣ ਵਾਲੇ ਅਪਰਾਧਾਂ ‘ਚ ਤਕਰੀਬਨ 20 ਫੀਸਦੀ ਪੀੜਤਾਂ ਨੂੰ ਧਾਰਮਿਕ ਭੇਦਭਾਵ ਕਾਰਨ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਅਮਰੀਕੀ ਜੀਵਨ ਦੀ ਆਧਾਰਸ਼ਿਲਾ ਹੈ ਅਤੇ ਇਹ ਅਜਿਹਾ ਅਧਿਕਾਰ ਹੈ, ਜਿਸ ਨੂੰ ਖੋਹਿਆ ਨਹੀਂ ਜਾ ਸਕਦਾ।

Most Popular

To Top