News

ਬੱਚਿਆਂ ਨਾਲ ਸੰਬੰਧਤ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ‘ਚ ਆਸਟਰੇਲੀਅਨ ਪੱਤਰਕਾਰ ਨੂੰ ਲੱਗੀਆਂ ਹੱਥਕੜੀਆਂ

ਸਿਡਨੀ— ਆਸਟਰੇਲੀਆ ਦੇ ਇੱਕ ਟੀ. ਵੀ. ਪੱਤਰਕਾਰ ਨੂੰ ਕਥਿਤ ਤੌਰ ‘ਤੇ ਬੱਚਿਆਂ ਨਾਲ ਸੰਬੰਧਤ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੱਤਰਕਾਰ ਦੀ ਗ੍ਰਿਫ਼ਤਾਰੀ ਵੀਰਵਾਰ ਨੂੰ ਹੋਈ। ‘ਨਾਈਨ ਨਿਊਜ਼ ਨੈੱਟਵਰਕ’ ਦੇ ਬੈਨ ਮੈਕਕਾਰਮੈਨ ਨੂੰ ਸਿਡਨੀ ‘ਚ ਉਨ੍ਹਾਂ ਦੇ ਘਰੋਂ ਗ੍ਰਿ੍ਰਫ਼ਤਾਰ ਕਰਕੇ ਪੁੱਛਗਿੱਛ ਲਈ ਰੈਡਫਰਮ ਪੁਲਸ ਸਟੇਸ਼ਨ ਲਿਜਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਵਕੀਲ ਨੇ ਦੱਸਿਆ, ”ਹਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਜੇ ਮੈਨੂੰ ਨਹੀਂ ਪਤਾ ਹੈ ਕਿ ਕਿਸ ਤਰ੍ਹਾਂ ਦੇ ਦੋਸ਼ ਲੱਗੇ ਹਨ।” ਨਿਊਜ਼ ਰਿਪੋਰਟ ਮੁਤਾਬਕ ਖ਼ੁਫੀਆ ਪੁਲਸ ਨੇ ਮੈਕਕਾਰਮੈਨ ਦੇ ਦਫ਼ਤਰ ਤੋਂ ਇੱਕ ਕੰਪਿਊਟਰ ਦੀ ਬਰਾਮਦ ਕੀਤਾ ਹੈ। ‘ਨਾਈਨ ਨਿਊਜ਼ ਨੈੱਟਵਰਕ’ ਨੇ ਉਸ ਦੇ ਦਫ਼ਤਰ ‘ਚ ਪੁਲਸ ਕਾਰਵਾਈ ਹੋਣ ਦੀ ਪੁਸ਼ਟੀ ਕੀਤੀ ਹੈ

Most Popular

To Top