INDIA

ਭਾਜਪਾ ਅਤੇ ਸਪਾ ਮਿਲ ਕੇ ਕਰਾਉਣਾ ਚਾਹੁੰਦੇ ਹਨ ਦੰਗਾ: ਮਾਇਆਵਤੀ

ਲਖਨਊ- ਬਸਪਾ ਪ੍ਰਧਾਨ ਮਾਇਆਵਤੀ ਨੇ ਭਾਜਪਾ ਅਤੇ ਸਪਾ ‘ਤੇ ਇਕ ਦੂਜੇ ਨਾਲ ਮਿਲ ਕੇ ਫਿਰਕੂ ਤਣਾਅ ਫੈਲਾਉਣ ਦੀ ਸਾਜ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਮਾਇਆਵਤੀ ਨੇ ਇੱਥੇ ਜਾਰੀ ਬਿਆਨ ‘ਚ ਕਿਹਾ ਕਿ ਭਾਜਪਾ ਅਤੇ ਸਪਾ ਦੇ ਨੇਤਾ ਜਿਸ ਤਰ੍ਹਾਂ ਇਕ-ਦੂਜੇ ਖਿਲਾਫ ਨਫਰਤ ਨੂੰ ਵਾਧਾ ਦੇਣ ਵਾਲੇ ਬਿਆਨ ਆਏ ਦਿਨ ਦੇ ਰਹੇ ਹਨ, ਉਹ ਨਾ ਸਿਰਫ ਦੁਖਦ ਅਤੇ ਨਿੰਦਨਯੋਗ ਹੈ। ਸਗੋਂ ਇਹ ਇਸ ਦੋਸ਼ ਨੂੰ ਵੀ ਠੀਕ ਸਾਬਿਤ ਕਰਨਾ ਹੈ ਕਿ ਭਾਜਪਾ ਅਤੇ ਸਪਾ ਦੋਵੇਂ ਇਕ-ਦੂਜੇ ਨਾਲ ਨੂਰਾਕੁਸ਼ਤੀ ਦੀ ਖੇਡ ਖੇਡ ਕੇ ਫਿਰਕੂ ਤਣਾਅ ਤੇ ਦੰਗਾ ਫੈਲਾ ਕੇ ਦੋਵੇਂ ਹੀ ਪਾਰਟੀਆਂ ਆਪਣੀਆਂ-ਆਪਣੀਆਂ ਰਾਜਨੀਤੀਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਤਰ ਪ੍ਰਦੇਸ਼ ‘ਚ ਸਪਾ ਨੇ ਆਪਣੇ ਲਗਭਗ ਸਵਾ ਤਿੰਨ ਸਾਲ ਦੇ ਸ਼ਾਸਨਕਾਰ ‘ਚ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰ ਦੀ ਰਾਜਗ ਸਰਕਾਰ ਨੇ ਆਪਣੇ ਇਕ ਸਾਲ ਦੇ ਸ਼ਾਸਨ ‘ਚ ਗਰੀਬਾਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਪਿਛੜਿਆਂ ਅਤੇ ਧਾਰਮਿਕ ਘੱਟ ਗਿਣਤੀ ਆਦੀ ਦੇ ਹਿਤ ਲਈ ਵੀ ਕੁਝ ਵੀ ਕੰਮ ਨਹੀਂ ਕੀਤਾ। ਆਪਣੀ ਗਲਤ ਨੀਤੀਆਂ ਅਤੇ ਕਾਰਜਕਲਾਪਾਂ ਨਾਲ ਉਨ੍ਹਾਂ ਵਰਗਾਂ ਦੇ ਲੋਕਾਂ ਨੂੰ ਬਹੁਜ਼ ਜ਼ਿਆਦਾ ਨਿਰਾਸ਼ ਕੀਤਾ ਹੈ।

Most Popular

To Top