INDIA

ਭਾਰਤ ‘ਚ ਤੇਜ਼ਾਬ ਪਾ ਕੇ ਸਾੜੇ ਗਏ ਸੀ 19 ਸਾਲਾ ਅੱਲੜ੍ਹ ਕੁੜੀ ਦੇ ਕੱਚੇ ਸੁਪਨੇ, ਅਮਰੀਕਾ ‘ਚ ਬਣ ਗਈ ਮਿਸਾਲ

ਨਿਊਯਾਰਕ— ਭਾਰਤ ਦੇ ਇਲਾਹਾਬਾਦ ਵਿਚ ਤੇਜ਼ਾਬ ਪਾ ਕੇ ਜਿਸ 19 ਸਾਲਾ ਕੁੜੀ ਦੇ ਸੁਪਨੇ ਸਾੜ ਦਿੱਤੇ ਗਏ ਸੀ, ਉਹ ਆਪਣੀ ਹਿੰਮਤ ਅਤੇ ਹੌਂਸਲੇ ਦੇ ਜ਼ਿੰਦਗੀ ਜਿਊਣ ਦੇ ਜਜ਼ਬੇ ਕਾਰਨ ਅੱਜ ਅਮਰੀਕਾ ਵਿਚ ਮਿਸਾਲ ਬਣ ਕੇ ਉੱਭਰੀ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਅਮਰੀਕਾ ਦੇ ‘ਨਿਊਯਾਰਕ ਫੈਸ਼ਨ ਵੀਕ’ ਵਿਚ ਜਦੋਂ ਰੈਂਪ ‘ਤੇ ਤੇਜ਼ਾਬ ਪੀੜਤਾ ਰੇਸ਼ਮਾ ਕੁਰੈਸ਼ੀ ਚੱਲੀ ਤਾਂ ਦੇਖਣ ਵਾਲੇ ਉਸ ਦੇ ਹੌਂਸਲੇ ਦੇ ਤਾਰੀਫ ਕਰਦੇ ਨਹੀਂ ਥੱਕ ਰਹੇ ਸਨ। 2014 ਵਿਚ ਇਲਾਹਾਬਾਦ ਵਿਚ ਜਦੋਂ ਰੇਸ਼ਮਾ ਕੁਰੈਸ਼ੀ ਆਪਣੀ ਭੈਣ ਨਾਲ ਇਮਤਿਹਾਨ ਦੇਣ ਜਾ ਰਹੀ ਸੀ ਤਾਂ ਇਸ ਦੌਰਾਨ ਉਸ ਦਾ ਜੀਜਾ ਆਇਆ ਅਤੇ ਦੋਹਾਂ ਨਾਲ ਰਸਤੇ ਵਿਚ ਕੁੱਟਮਾਰ ਕਰਨ ਲੱਗਾ। ਉਸ ਦੇ ਜੀਜੇ ਨੇ ਉਸ ਦੀ ਭੈਣ ‘ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਰੇਸ਼ਮਾ ਅੱਗੇ ਆ ਗਈ। ਤੇਜ਼ਾਬ ਕਾਰਨ ਉਸ ਦਾ ਪੂਰਾ ਚਿਹਰਾ ਝੁਲਸ ਗਿਆ। ਉਸ ਦੀ ਇਕ ਅੱਖ ਵੀ ਪੂਰੀ ਤਰ੍ਹਾਂ ਖਰਾਬ ਹੋ ਗਈ। ਹਮਲੇ ਤੋਂ ਬਾਅਦ ਕਿੰਨੀਂ ਦੇਰ ਤੱਕ ਕਿਸੇ ਨੇ ਐਂਬੂਲੈਂਸ ਵੀ ਨਹੀਂ ਬੁਲਾਈ ਸੀ। ਰੇਸ਼ਮਾ ਦੇ ਪਿਤਾ ਜੋ ਕਿ ਇਕ ਟੈਕਸੀ ਡਰਾਈਵਰ ਸਨ, ਨੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਉਸ ਦੀਆਂ ਕਈ ਸਰਜਰੀਆਂ ਕਰਵਾਈਆਂ ਪਰ ਉਸ ਦਾ ਝੁਲਸਿਆ ਹੋਇਆ ਚਿਹਰਾ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਿਆ।
ਰੇਸ਼ਮਾ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਸ ਨੂੰ ਅਮਰੀਕਾ ਦੇ ਨਿਊਯਾਰਕ ਫੈਸ਼ਨ ਵੀਕ ਵਿਚ ਹਿੱਸਾ ਲੈਣ ਦਾ ਆਫਰ ਮਿਲਿਆ। ਇਸ ਦਾ ਮਕਸਦ ਤੇਜ਼ਾਬ ਹਮਲੇ ਦੀਆਂ ਸ਼ਿਕਾਰ ਕੁੜੀਆਂ ਵਿਚ ਆਤਮ-ਵਿਸ਼ਵਾਸ ਭਰਨਾ ਹੈ ਅਤੇ ਇਹ ਕੰਮ ਰੇਸ਼ਮਾ ਤੋਂ ਵਧੀਆ ਕੌਣ ਕਰ ਸਕਦਾ ਸੀ। ਇਸ ਦੇ ਨਾਲ ਹੀ ਇਸ ਫੈਸ਼ਨ ਵੀਕ ਦਾ ਮਕਸਦ ਅਜਿਹੇ ਪ੍ਰੋਡਕਟਾਂ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਹੈ, ਜੋ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਲਈ ਹਥਿਆਰ ਬਣ ਰਹੇ ਹਨ। ਨਿਊਯਾਰਕ ਫੈਸ਼ਨ ਵੀਕ ਦੇ ਪਹਿਲੇ ਦਿਨ ਐੱਫ. ਟੀ. ਐੱਲ. ਮੋਡਾ ਸ਼ੋਅ ਦੌਰਾਨ ਰੇਸ਼ਮਾ ਨੇ ਭਾਰਤੀ ਡਿਜ਼ਾਈਨਰ ਅਰਚਨਾ ਕੋਚਰ ਦੀ ਡਰੈੱਸ ਪਹਿਨ ਕੇ ਰੈਂਪ ‘ਤੇ ਵਾਕ ਕੀਤਾ। ਇਸ ਮੌਕੇ ਰੇਸ਼ਮਾ ਕਿਸੀ ਮਾਡਲ ਤੋਂ ਘੱਟ ਨਹੀਂ ਲਗ ਰਹੀ ਸੀ ਸਗੋਂ ਆਪਣੀ ਅੰਦਰੂਨੀ ਸ਼ਕਤੀ ਅਤੇ ਖੂਬਸੂਰਤੀ ਕਾਰਨ ਉਹ ਸਭ ਤੋਂ ਖੂਬਸੂਰਤ ਲੱਗ ਰਹੀ ਸੀ। ਜੇਕਰ ਕਿਹਾ ਜਾਵੇ ਕਿ ਰੇਸ਼ਮਾ ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਹੈ ਤਾਂ ਕੋਈ ਅਤਿਕਥਨਾ ਨਹੀਂ ਹੋਵੇਗੀ ਕਿਉਂਕਿ ਉਸ ਦੇ ਹੌਂਸਲੇ ਅਤੇ ਆਤਮਵਿਸ਼ਵਾਸ ਨੇ ਉਸ ਨੂੰ ਖੂਬਸੂਰਤੀ ਦੇ ਮਿਆਰਾਂ ਤੋਂ ਕਾਫੀ ਅੱਗੇ ਲਿਆ ਕੇ ਖੜ੍ਹੀ ਕਰ ਦਿੱਤਾ ਹੈ। ਰੇਸ਼ਣਾ ਦੇ ਇਸ ਜਜ਼ਬੇ ਨੂੰ ਅਮਰੀਕਾ ਸਲਾਮ ਕਰਦਾ ਹੈ ਅਤੇ ਭਾਰਤ ਆਪਣੀ ਇਸ ‘ਤੇ ਮਾਣ ਕਰਦਾ ਹੈ ਅਤੇ ਇਸ ਦੇ ਨਾਲ ਹੀ ਉਮੀਦ ਕਰਦਾ ਹੈ ਕਿ ਫਿਰ ਕਦੇ ਕੋਈ ਕੁੜੀ ਦੇ ਸੁਪਨੇ ਤੇਜ਼ਾਬ ਪਾ ਕੇ ਸਾੜੇ ਨਾ ਜਾਣ।

Most Popular

To Top