News

ਭਾਰਤ ਦੇ ਗਲਤ ਨਕਸ਼ੇ ਨਾਲ ਚੀਨ ਨੇ ਕੀਤਾ ਮੋਦੀ ਦਾ ਸਵਾਗਤ

ਸ਼ਿਆਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਵੱਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਹਨ ਪਰ ਧੋਖੇਬਾਜ਼ੀ ਦੇ ਇਤਿਹਾਸ ਵਾਲੇ ‘ਡਰੈਗਨ’ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ। ਇਸ ਨੂੰ ਇਸ ਗੱਲ ਤੋਂ ਸਮਝੋ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਦੌਰੇ ‘ਤੇ ਹਨ ਤਾਂ ਉਥੋਂ ਦਾ ਸਰਕਾਰੀ ਚੈਨਲ ਭਾਰਤ ਦਾ ਗਲਤ ਨਕਸ਼ਾ ਦਿਖਾ ਰਿਹਾ ਹੈ। ਚੀਨ ਦੇ ਸਰਕਾਰੀ ਬ੍ਰਾਡਕਾਸਟਰ ਚਾਈਨਾ ਸੈਂਟਰ ਟੈਲੀਵਿਜ਼ਨ (ਸੀ. ਸੀ. ਟੀ. ਵੀ.) ਨੇ ਭਾਰਤ ਦਾ ਜੋ ਨਕਸ਼ਾ ਦਿਖਾਇਆ ਹੈ ਉਸ ਵਿਚ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਨਹੀਂ ਹਨ। ਦੋਵਾਂ ਸੂਬਿਆਂ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਿਆ ਗਿਆ।

Most Popular

To Top