News

ਭੌਤਿਕ ਵਿਗਿਆਨੀ ਐਲਬਰਟ ਦੀ ਚਿੱਠੀ ਹੋਈ ਨੀਲਾਮ, ਲੱਗੀ ਵੱਡੀ ਬੋਲੀ

ਬੋਸਟਨ— ਜਰਮਨੀ ਦੇ ਭੌਤਿਕ ਵਿਗਿਆਨੀ ਐਲਬਰਟ ਆਇਨਸਟੀਨ ਵਲੋਂ 1919 ਵਿਚ ਲਿਖੀ ਇਕ ਚਿੱਠੀ ਨੂੰ ਅਮਰੀਕਾ ਵਿਚ ਨੀਲਾਮ ਕੀਤਾ ਗਿਆ। ਇਸ ਚਿੱਠੀ ਨੂੰ 21,492 ਅਮਰੀਕੀ ਡਾਲਰ ਦੀ ਭਾਰੀ ਕੀਮਤ ਵਿਚ ਵੇਚਿਆ ਗਿਆ। ਇਸ ਚਿੱਠੀ ‘ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਤਲਾਕ ਲੈਣ ਦੀ ਪ੍ਰਕਿਰਿਆ ਅਤੇ ਆਪਣੇ ਬੱਚਿਆਂ ਦੀ ਸਿੱਖਿਆ ‘ਤੇ ਚਿੰਤਾ ਜ਼ਾਹਰ ਕੀਤੀ ਸੀ।
ਨੋਬਲ ਪੁਰਸਕਾਰ ਜੇਤੂ ਨੇ 5 ਦਸੰਬਰ 1919 ਨੂੰ ਦੋ-ਪਾਸੜ ਇਸ ਚਿੱਠੀ ਨੂੰ ਇਕ ਪਾਸੇ ‘ਅਲਬਰਟ’ ਅਤੇ ਦੂਜੇ ਪਾਸੇ ‘ਪਾਪਾ’ ਤੋਂ ਦਸਤਖ਼ਤ ਕੀਤੇ ਸਨ। ਅਮਰੀਕਾ ਦੇ ਆਰ. ਆਰ. ਨੀਲਾਮੀ ਘਰ ਮੁਤਾਬਕ ਇਹ ਇਕ ਅਸਾਧਾਰਣ ਹੱਥ ਨਾਲ ਲਿਖੀ ਗਈ ਚਿੱਠੀ ਹੈ, ਜੋ ਕਿ ਆਇਸਟੀਨ ਦੇ ਨਿੱਜੀ ਪਰਿਵਾਰਕ ਜੀਵਨ ਅਤੇ ਵਿਗਿਆਨਕ ਵਿਰਾਸਤ ਸੰਬੰਧ ਵੇਰਵਾ ਮੁਹੱਈਆ ਕਰਾਉਂਦਾ ਹੈ। ਇਸ ਚਿੱਠੀ ਦੀ ਹਾਲਤ ਅਜੇ ਵੀ ਕਾਫੀ ਹੱਦ ਤੱਕ ਚੰਗੀ ਹੈ।

Most Popular

To Top