INDIA

ਮਨਾਲੀ ਨਜ਼ਦੀਕ ਬੱਦਲ ਫੱਟਣ ਨਾਲ ਗੱਡੀਆਂ ਸੜਕਾਂ ਦਾ ਹੋਇਆ ਭਾਰੀ ਨੁਕਸਾਨ

ਮਨਾਲੀ— ਮਨਾਲੀ ਦੇ ਬਾਮ ਤੱਟ ਮਾਰਗ ਗਜਾਂ ਪਿੰਡ ‘ਚ ਬੱਦਲ ਫੱਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਕਈ ਸੜਕਾਂ ਬੈਠ ਗਈਆਂ। ਤੇਜ਼ ਪਾਣੀ ਦੇ ਬਹਾਅ ਤੋਂ ਕਈ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ। ਬੱਦਲ ਫੱਟਣ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੇ ਤੇਜ਼ ਬਹਾਅ ਨਾਲ ਕਈ ਡੰਗੇ ਤੱਕ ਬਹਿ ਗਏ ਹਨ, ਜਿਸ ਨਾਲ ਮਕਾਨਾਂ ‘ਤੇ ਖਤਰੇ ਬਣਿਆ ਹੋਇਆ ਹੈ। ਇਸ ਹੜ੍ਹ ਨਾਲ ਕਾਫੀ ਨੁਕਸਾਨ ਹੋਇਆ ਹੈ। ਇਹ ਘਟਨਾ ਬੀਤੀ ਰਾਤ ਲੱਗਭਗ 2 ਵਜੇ ਹੋਈ ਹੈ। ਇਸ ਹੜ੍ਹ ਨਾਲ ਲੋਕ ਸਹਿਮੇ ਹੋਏ ਹਨ ਅਤੇ ਉਹ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। ਉੱਧਰ ਪ੍ਰਸ਼ਾਸ਼ਨ ਨੇ ਪੀੜਤ ਲੋਕਾਂ ਨੂੰ ਉਚਿੱਤ ਰਾਹਤ ਪ੍ਰਧਾਨ ਕੀਤੀ ਹੈ।

Click to comment

Leave a Reply

Your email address will not be published. Required fields are marked *

Most Popular

To Top