News

ਮਾਂਟਰੀਅਲ ਦੇ ਸਾਬਕਾ ਮੇਅਰ ਮਾਈਕਲ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ

ਮਾਂਟਰੀਅਲ— ਕੈਨੇਡਾ ਦੇ ਸੂਬੇ ਕਿਊਬਿਕ ‘ਚ ਮਾਂਟਰੀਅਲ ਦੇ ਸਾਬਕਾ ਮੇਅਰ ਮਾਈਕਲ ਐੱਪਲਬਾਓਮ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਰਿਸ਼ਵਤਖੋਰੀ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਆਪਣੀ ਗਲਤੀ ਮੰਨਦੇ ਹੋਏ ਵਾਅਦਾ ਕੀਤਾ ਕਿ ਰਿਹਾਈ ਮਗਰੋਂ ਉਹ ਚੰਗਾ ਵਿਅਕਤੀ ਬਣੇਗਾ। 54 ਸਾਲਾ ਐੱਪਲਬਾਓਮ ਨੇ ਦੱਸਿਆ ਕਿ ਉਹ ਜੇਲ ‘ਚ ਚੰਗਾ ਵਿਵਹਾਰ ਕਰੇਗਾ ਅਤੇ ਉਸ ਦੇ ਪਹਿਲੇ ਕੰਮਾਂ ਦਾ ਪ੍ਰਭਾਵ ਉਸ ਦੇ ਭਵਿੱਖ ‘ਤੇ ਨਹੀਂ ਪਵੇਗਾ। ਉਸ ‘ਤੇ 2007 ਅਤੇ 2010 ‘ਚ ਦੋ ਸਮਝੌਤਿਆਂ ਦੌਰਾਨ ਰਿਸ਼ਵਤਖੋਰੀ ਕਰਨ ਦਾ ਦੋਸ਼ ਹੈ। ਉਸ ਨੇ 37,000 ਡਾਲਰਾਂ ਦੀ ਧੋਖਾਧੜੀ ਕੀਤੀ ਸੀ। ਉਸ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਸਰੀਰਕ ਅਤੇ ਮਾਨਸਿਕ ਸਿਹਤ ਸੰਬੰਧੀ ਚਿੰਤਾ ਹੈ।

Most Popular

To Top